ਅੰਮ੍ਰਿਤਸਰ : ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ‘ਚ ਈਰਾਨ ‘ਚ ਹਵਾਈ ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਜਿਸ ਵਿਚ 9 ਮੌਤਾਂ ਹੋਈਆਂ ਦੱਸੀਆਂ ਗਈਆਂ ਹਨ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮੁਮਤਾਜ਼ ਜ਼ਾਹਿਰਾ ਬਲੋਚ ਨੇ ਕਿਹਾ ਕਿ ਈਰਾਨ ਦੀ ਸ਼ਰਨ ‘ਚ ਰਹਿ ਰਹੇ ਪਾਕਿਸਤਾਨੀ ਮੂਲ ਦੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਕਤ ਬਿਆਨ ‘ਚ ਬਲੋਚ ਨੇ ਕਿਹਾ ਕਿ ਅੱਜ ਤੜਕੇ ਪਾਕਿ ਨੇ ਈਰਾਨ ਦੇ ਸਿਸਤਾਨ ਅਤੇ ਪਾਕਿ ਦੇ ਬਲੋਚਿਸਤਾਨ ਸੂਬੇ ‘ਚ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਹਮਲਾ ਕੀਤਾ ਤੇ ਆਪ੍ਰੇਸ਼ਨ ‘ਮਾਰਗ ਬਰ ਸਰਮਾਚਾਰ’ ਤਹਿਤ ਕਈ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਈਰਾਨ ‘ਚ ਰਹਿੰਦੇ ਪਾਕਿਸਤਾਨੀ ਮੂਲ ਦੇ ਅੱਤਵਾਦੀ ਆਪਣੇ-ਆਪ ਨੂੰ ‘ਸਰਮਚਾਰ’ ਕਹਿੰਦੇ ਹਨ ਪਾਕਿ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਨੇ ਕਈ ਬੇਕਸੂਰ ਪਾਕਿਸਤਾਨੀਆਂ ਦਾ ਖੂਨ ਵਹਾਇਆਂ ਤੇ ਅਸੀਂ ਸਬੂਤਾ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਹੈ । ਉਧਰ ਪਾਕਿਸਤਾਨੀ ਫ਼ੌਜ ਤੇ ਮੀਡੀਆ ਵਿੰਗ ਇੰਟਰ ਸਰਵਿਸਿਜ ਪਬਲਿਕ ਰਿਲੇਸ਼ਲਜ਼ (ਆਈ.ਐੱਸ.ਪੀ.ਆਰ.) ਨੇ ਅੱਜ ਦਾਅਵਾ ਕੀਤਾ ਕਿ ਪਾਕਿਸਤਾਨੀ ਫ਼ੌਜ ਨੇ ਪਾਕਿ ‘ਚ ਹਾਲ ਹੀ ਦੇ ਹਮਲਿਆਂ ਲਈ ਜ਼ਿੰਮੇਵਾਰੀ ਅੱਤਵਾਦੀਆਂ ਵਲੋਂ ਵਰਤੇ ਗਏ ਈਰਾਨ ਦੇ ਅੰਦਰ ਲੁਕੇ ਟਿਕਾਣਿਆਂ ‘ਤੇ ਪ੍ਰਭਾਵਸ਼ਾਲੀ ਹਮਲੇ ਕੀਤੇ। ਇਹ ਸਟੀਕ ਹਮਲੇ ਹਮਲਾਵਰ ਡਰੋਨ, ਰਾਕਟ, ਲੁਟੇਰਿੰਗ ਹਥਿਆਰਾਂ ਅਤੇ ਸਟੈਂਡ ਆਫ ਹਥਿਆਰਾਂ ਦੀ ਵਰਤੋਂ ਕਰਕੇ ਕੀਤੇ ਗਏ। ਮਿਲਟਰੀ ਵਿੰਗ ਨੇ ਕੋਡ ਨਾਮ ‘ਆਪ੍ਰੇਸ਼ਨ ਮਾਰਗ ਬਰ ਸਰਮਾਚਾਰ’ ਬਾਰੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਇਸ ਆਪ੍ਰੇਸ਼ਨ ਅਧੀਨ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ) ਤੇ ਬਲੋਚਿਸਤਾਨ ਲਿਬਰੇਸ਼ਨ ਫ਼ਰੰਟ (ਬੀ.ਐੱਲ.ਐੱਫ.) ਅੱਤਵਾਦੀ ਸੰਗਠਨਾਂ ਵਲੋਂ ਵਰਤੀਆਂ ਗਈਆਂ ਛੁਪਣਗਾਹਾਂ ਨੂੰ ਖ਼ੁਫ਼ੀਆ ਆਧਾਰਿਤ ਆਪ੍ਰੇਸ਼ਨ ਦੁਆਰਾ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਗਿਆ