ਸੁਨਾਮ : ਸੁਨਾਮ ਸ਼ਹਿਰ ਦੇ ਨਾਮਵਰ ਪਰਿਵਾਰ ਅਮਰਿੰਦਰ ਸਿੰਘ ਮੋਨੀ ਨੰਬਰਦਾਰ ਦੀ ਧੀ ਹਰਲੀਨ ਕੌਰ ਅਤੇ ਡੀਏਵੀ ਸਕੂਲ ਦੀ ਵਿਦਿਆਰਥਣ ਵੱਲੋਂ ਛੱਤੀਸਗੜ੍ਹ ਵਿਖੇ ਹੋਏ ਕੌਮੀ ਪੱਧਰ ਦੇ ਸਕੂਲੀ ਖੇਡ ਮੁਕਾਬਲਿਆਂ ਦੇ ਤਲਵਾਰਬਾਜ਼ੀ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਆਪਣੇ ਜੱਦੀ ਸ਼ਹਿਰ ਸੁਨਾਮ ਪੁੱਜਣ ਮੌਕੇ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਅਤੇ ਡੀਏਵੀ ਸਕੂਲ ਦੇ ਚੇਅਰਮੈਨ ਅਨੁਰਿੱਧ ਵਸ਼ਿਸ਼ਟ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਤੇ ਸ਼ਹਿਰੀਆਂ, ਸਕੂਲ ਸਟਾਫ਼ ਅਤੇ ਪਤਵੰਤਿਆਂ ਨੇ ਜ਼ੋਰਦਾਰ ਸਵਾਗਤ ਕੀਤਾ। ਸੱਤਵੀਂ ਜਮਾਤ ਦੀ ਵਿਦਿਆਰਥਣ ਹਰਲੀਨ ਕੌਰ ਨੇ ਛੱਤੀਸਗੜ੍ਹ ਵਿਖੇ ਹੋਈਆ ਕੌਮੀਂ ਸਕੂਲੀ ਖੇਡਾਂ ਦੇ ਤਲਵਾਰਬਾਜੀ ਦੇ ਅੰਡਰ 14 ਸਾਲਾ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਕਾਂਸੀ ਦਾ ਤਗਮਾ ਜੇਤੂ ਹਰਲੀਨ ਕੌਰ ਜਿਉਂ ਹੀ ਰੇਲ ਗੱਡੀ ਰਾਹੀਂ ਸੁਨਾਮ ਰੇਲਵੇ ਸਟੇਸ਼ਨ ਤੇ ਪੁੱਜੀ ਤਾਂ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਅਤੇ ਸਕੂਲ ਦੇ ਚੇਅਰਮੈਨ ਅਨੁਰਿੱਧ ਵਸ਼ਿਸ਼ਟ ਸਮੇਤ ਹੋਰਨਾਂ ਨੇ ਮੂੰਹ ਮਿੱਠਾ ਕਰਵਾਇਆ, ਗੁਲਦਸਤੇ ਦਿੱਤੇ ਅਤੇ ਹਾਰਾਂ ਨਾਲ ਲੱਦ ਦਿੱਤਾ। ਨੇ ਪਹੁੰਚ ਕੇ ਹਰਲੀਨ ਦਾ ਸਵਾਗਤ ਕੀਤਾ , ਮੂੰਹ ਮਿੱਠਾ ਕਰਵਾਇਆ । ਇਸ ਮੌਕੇ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਅਤੇ ਸਕੂਲ ਦੇ ਚੇਅਰਮੈਨ ਅਨੁਰਿੱਧ ਵਸ਼ਿਸ਼ਟ ਨੇ ਕਾਮਨਾ ਕੀਤੀ ਕਿ ਹਰਲੀਨ ਕੌਰ ਦੀ ਤਲਵਾਰਬਾਜ਼ੀ ਵਿੱਚ ਕਰੜੀ ਮਿਹਨਤ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਮੈਡਲ ਜਿੱਤਣ ਦੇ ਸਮਰੱਥ ਬਣਾਏਗੀ। ਉਨ੍ਹਾਂ ਕਿਹਾ ਕਿ ਗੁਰਲੀਨ ਕੌਰ ਨੂੰ ਖੇਡ ਦਾ ਅਭਿਆਸ ਕਰਨ ਲਈ ਸੰਗਰੂਰ ਜਾਣਾ ਪੈਂਦਾ ਹੈ ਸੂਬੇ ਦੀ ਭਗਵੰਤ ਮਾਨ ਸਰਕਾਰ ਖਿਡਾਰੀਆਂ ਦੀ ਸਹੂਲਤ ਲਈ ਸੁਨਾਮ ਵਿਖੇ ਹੀ ਲੋੜੀਂਦੇ ਪ੍ਰਬੰਧ ਕਰਨ ਨੂੰ ਯਕੀਨੀ ਬਣਾਵੇ। ਤਗ਼ਮਾ ਜੇਤੂ ਹਰਲੀਨ ਕੌਰ ਨੇ ਕਿਹਾ ਕਿ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਰੁਚੀ ਰੱਖਣੀ ਚਾਹੀਦੀ ਹੈ। ਇਸ ਮੌਕੇ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਦੇ ਪ੍ਰਧਾਨ ਰਜਿੰਦਰ ਸਿੰਘ ਕੈਫ਼ੀ , ਗੁਰਦੀਪ ਸਿੰਘ ਰੇਲਵੇ, ਅਮਰਿੰਦਰ ਸਿੰਘ ਮੋਨੀ ਨੰਬਰਦਾਰ, ਕੰਵਰਜੀਤ ਸਿੰਘ ਲੱਕੀ ਧਾਲੀਵਾਲ, ਰਮਨਦੀਪ ਕੌਰ, ਸਰਬਜੀਤ ਸਿੰਘ, ਤਾਰਾ ਸਿੰਘ, ਜੀਵਨਜੋਤ ਕੌਰ, ਹਰਗੁਣ ਕੌਰ ਚੀਮਾਂ, ਗੁਰਿੰਦਰ ਸਿੰਘ ਲਾਲੀ ਠੇਕੇਦਾਰ, ਅਮਰਜੀਤ ਸਿੰਘ ਠੇਕੇਦਾਰ, ਗੁਰਦਿਆਲ ਸਿੰਘ, ਸਮੇਤ ਹੋਰ ਸ਼ਹਿਰੀ ਹਾਜ਼ਰ ਸਨ।