Thursday, November 21, 2024

Majha

ਮਾਪਿਆਂ ਦਾ ਇਕਲੌਤਾ ਪੁੱਤ ਬਕਸੇ ‘ਚ ਬੰਦ ਹੋ ਕੇ ਅਮਰੀਕਾ ਤੋਂ ਪਹੁੰਚਿਆ ਪੰਜਾਬ

January 27, 2024 07:07 PM
SehajTimes

ਮਾਛੀਵਾੜਾ ਸਾਹਿਬ : 22 ਸਾਲਾਂ ਨੌਜਵਾਨ ਜਸਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਸ੍ਰੀ ਮਾਛੀਵਾੜਾ ਸਾਹਿਬ ਦੇ ਪਿੰਡ ਭਾਮਾ ਕਲਾਂ ਵਿੱਚ ਪਹੁੰਚੀ, ਜਿਥੇ ਬਹੁਤ ਹੀ ਗਮਗੀਨ ਮਾਹੌਲ ਵਿੱਚ ਵਿੱਚ ਉਸ ਨੂੰ ਅੰਤਿਮ ਵਿਦਾਈ ਦਿੱਤੀ ਗਈ। ਜਸਦੀਪ ਦੀ ਅਮਰੀਕਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਪਰਿਵਾਰ ਨੇ ਸਿਰ ‘ਤੇ ਸਿਹਰਾ ਬੰਨ੍ਹ ਕੇ ਆਪਣੇ ਇਕਲੌਤੇ ਪੁੱਤਰ ਨੂੰ ਅੰਤਿਮ ਵਿਦਾਈ ਦਿੱਤੀ। ਇਸ ਗਮਗੀਨ ਮਾਹੌਲ ਵਿੱਚ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਜਸਦੀਪ ਸਿੰਘ ਦੇ ਪਿਤਾ ਦਲਜੀਤ ਸਿੰਘ ਅੰਬਾਂ ਦੇ ਕਿਸਾਨ ਹਨ। ਕਰੀਬ 5 ਸਾਲ ਪਹਿਲਾਂ ਜਸਦੀਪ ਸਿੰਘ 10ਵੀਂ ਪਾਸ ਕਰਨ ਤੋਂ ਬਾਅਦ ਆਪਣੇ ਮਾਮੇ ਕੋਲ ਅਮਰੀਕਾ ਗਿਆ ਸੀ। ਫਰਜੀਨਲ ਸ਼ਹਿਰ, ਕੈਲੀਫੋਰਨੀਆ ਵਿੱਚ ਰਹਿੰਦਾ ਸੀ। ਉਥੇ ਟਰਾਲਾ ਡਰਾਈਵਰ ਦਾ ਕੰਮ ਕਰਦਾ ਸੀ। 3 ਜਨਵਰੀ ਨੂੰ ਜਸਦੀਪ ਸਿੰਘ ਆਪਣੇ ਘਰ ਅਮਰੀਕਾ ਤੋਂ ਕਾਰ ਵਿਚ ਨਿਕਲਿਆ ਸੀ। ਉਸ ਨੇ ਮਾਤਾ-ਪਿਤਾ ਅਤੇ ਦਾਦੀ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵੀਡੀਓ ਕਾਲ ‘ਤੇ ਗੱਲ ਕਰਦੇ ਹੋਏ ਜਸਦੀਪ ਸਿੰਘ ਦਾ ਫੋਨ ਅਚਾਨਕ ਬੰਦ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਫਿਕਰ ਹੋ ਗਈ ਸੀ। ਫਿਰ ਉਸ ਨੇ ਜਸਦੀਪ ਦੇ ਮਾਮੇ ਨਾਲ ਸੰਪਰਕ ਕੀਤਾ। ਜਸਦੀਪ ਦੇ ਮਾਮਾ ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਜਸਦੀਪ ਕਾਰ ਵਿੱਚ ਮ੍ਰਿਤਕ ਹਾਲਤ ਵਿੱਚ ਪਿਆ ਸੀ, ਜਿਸ ਦੇ ਸਿਰ ਵਿੱਚ ਗੋਲੀ ਲੱਗੀ ਸੀ। ਜਸਦੀਪ ਸਿੰਘ ਨੂੰ ਅਮਰੀਕਾ ਗਏ ਨੂੰ 5 ਸਾਲ ਤੋਂ ਵੱਧ ਸਮਾਂ ਹੋ ਗਿਆ ਸੀ। ਮਾਰਚ ਦੇ ਮਹੀਨੇ ਹੀ ਉਸ ਨੇ ਪਹਿਲੀ ਵਾਰ ਪੰਜਾਬ ਪਰਤਣਾ ਸੀ। ਉਸ ਦੇ ਆਉਣ ਦੀਆਂ ਘਰ ਵਿੱਚ ਤਿਆਰੀਆਂ ਚੱਲ ਰਹੀਆਂ ਸਨ। ਪਰਿਵਾਰ ਦੇ ਮੈਂਬਰ ਆਪਣੇ ਪੁੱਤਰ ਦੇ ਸਵਾਗਤ ਦੀ ਤਿਆਰੀ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਵਿਦੇਸ਼ ਤੋਂ ਦੁਖਦਾਈ ਖ਼ਬਰ ਮਿਲੀ, ਜਿਸ ਕਾਰਨ ਪਰਿਵਾਰ ‘ਤੇ ਦੁੱਖ ਦਾ ਪਹਾੜ ਡਿੱਗ ਪਿਆ।

Have something to say? Post your comment

 

More in Majha

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਜਾਣ ਵਾਲੀ ਬੱਸ ਦੀ ਕਰਵਾਈ ਸੇਵਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਮੁੱਖ ਮੰਤਰੀ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਮੱਥਾ ਟੇਕਿਆ

ਇਨਸਾਫ਼ ਨਾ ਮਿਲਿਆ ਤਾਂ 18 ਨਵੰਬਰ ਨੂੰ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਐਸ.ਐਸ.ਪੀ ਦਫ਼ਤਰ ਤਰਨਤਾਰਨ ਅੱਗੇ ਦੇਵੇਗੀ ਵਿਸ਼ਾਲ ਧਰਨਾ

ਪੰਜਾਬ ਪੁਲਿਸ ਨੇ ਪੁਰਤਗਾਲ ਅਧਾਰਤ ਮੰਨੂ ਘਨਸ਼ਾਮਪੁਰੀਆ ਗੈਂਗ ਦੇ ਦੋ ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ; ਗਲੌਕ ਸਮੇਤ ਚਾਰ ਪਿਸਤੌਲ ਬਰਾਮਦ

ਰਈਆ ਬਲਾਕ ਦੇ ਖੇਤੀਬਾੜੀ ਵਿਕਾਸ ਅਫਸਰ ਨੇ ਆਪਣੀ ਹਾਜਰੀ ਵਿੱਚ ਕਰਵਾਈ ਡੀ:ਏ:ਵੀ:ਪੀ ਖਾਦ ਦੀ ਵੰਡ

ਵਿਧਾਇਕ ਡਾ: ਅਜੈ ਗੁਪਤਾ ਨੇ ਨਵ-ਨਿਯੁਕਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਕੀਤੀ ਮੁਲਾਕਾਤ

ਬਾਬਾ ਬੁੱਢਾ ਜੀ ਦੇ ਜੋੜ ਮੇਲੇ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੁੱਗਾ ਵਿਖੇ ਕਰਵਾਏ ਜਾਣਗੇ ਬੱਚਿਆਂ ਦੇ ਦਸਤਾਰ ਅਤੇ ਦੁਮਾਲਾ ਮੁਕਾਬਲੇ

ਨਵੇਂ ਬਣੇ ਕੈਬਨਿਟ ਮੰਤਰੀ ਮੁੰਡੀਆਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਕਾਂਗਰਸ ਪਾਰਟੀ ਦੇ ਸਾਬਕਾ ਐਮ ਐਲ ਏ ਸੁਖਪਾਲ ਸਿੰਘ ਭੁੱਲਰ ਨੇ ਵਰਕਰਾਂ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ ਤੋਂ ਥਾਈਲੈਂਡ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣਗੀਆਂ