ਰੁੱਤਾਂ ਦੀ ਰਾਣੀ ਬਸੰਤ ਦਾ ਹੈ ਆਗਮਨ ਹੋਇਆ ,
ਹਰ ਪਾਸੇ ਰੰਗਾਂ , ਕਲਾ ਤੇ ਸੰਗੀਤ ਨੇ ਹੈ ਮਨ ਮੋਹਿਆ ,
ਫੁੱਲਾਂ , ਫਲਾਂ ਤੇ ਪੀਲ਼ੀ ਸਰਸੋਂ ਨੇ ਹੈ ਖੂਬਸੂਰਤੀ ਬਖੇਰੀ ,
ਭੌਰਿਆਂ ਤੇ ਤਿਤਲੀਆਂ ਨੇ ਫੁੱਲਾਂ ਕੋਲ਼ ਪਾਈ ਘੁੰਮਣਘੇਰੀ ,
ਪੀਲ਼ੀ ਪਗੜੀ , ਪੀਲ਼ੇ ਕੱਪੜੇ ਤੇ ਸਭ ਕੋਲ ਪੀਲ਼ੇ ਨੇ ਰੁਮਾਲ ,
ਪੀਲ਼ੀ ਚੁੰਨੀ ਤੇ ਪਤੰਗਬਾਜੀ ਵੀ ਕਰਨ ਬਹੁਤ ਕਮਾਲ ,
ਸੱਤਿਅਮ ਸ਼ਿਵਮ ਸੁੰਦਰਮ ਦਾ ਪ੍ਰਤੀਕ ਹੈ ਰੁੱਤ ਬਸੰਤ ,
ਸਭ ਰੁੱਤਾਂ ਵਿੱਚ ਇਸਦੀ ਮਹਿਮਾ ਹੈ ਬੜੀ ਅਨੰਤ ,
ਸਾਫ਼ - ਸੁਥਰੇ ਤੇ ਸੁੰਦਰ ਲੱਗਣ ਪਾਣੀ ਤੇ ਪਹਾੜ ,
ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਕਦੇ ਨਾ ਸਾੜੋ ਨਾੜ ,
ਸੂਰਜ ਦੀਆਂ ਸੱਜਰੀਆਂ ਕਿਰਨਾਂ ਖਿਲਖਿਲਾ ਕੇ ਵਿਹੜੇ ਆਵਣ ,
ਪੀਲ਼ੇ ਰੰਗ ਬਸੰਤ ਰੁੱਤੇ ਭਾਈਚਾਰਕ ਸਾਂਝ ਵਧਾਵਣ ,
ਕਲ - ਕਲ ਕਰਦੇ ਸਾਫ਼ ਪਾਣੀ ਤੇ ਸੁੰਦਰ ਲੱਗਦੇ ਹਰੇ ਪਹਾੜ,
ਕਿੱਧਰੇ ਲੱਗੇ ਮੇਲੇ ਤੇ ਕਿੱਧਰੇ ਹੁੰਦੀ ਪਤੰਗਬਾਜੀ ,
ਬਣੇ ਮਨੋਰੰਜਨ ਦੇ ਵੱਖ - ਵੱਖ ਜੁਗਾੜ ,
ਰੁੱਤਾਂ ਦੀ ਰਾਣੀ ਬਸੰਤ ਨੇ ਹੈ ਸਭ ਕਿਸੇ ਦਾ ਮਨ ਮੋਹਿਆ ,
ਬਸੰਤ ਰੁੱਤੇ ਮਨੁੱਖ , ਜੀਵ - ਜੰਤੂ ਤੇ ਹਰ ਕੋਈ ਖੁਸ਼ ਹੋਇਆ ,
ਰੱਬ ਦੀ ਬਣਾਈ ਕਾਇਨਾਤ ਵਿੱਚ ਰੁੱਤ ਬਸੰਤ ਹੈ ਬੜੀ ਮਹਾਨ ,
ਹਰ ਕਿਸੇ ਨੇ ਖੁਸ਼ੀ ਸਾਂਝੀ ਕੀਤੀ ਤੇ ਗਾਇਆ ਬਸੰਤ ਦਾ ਗੁਣਗਾਨ ,
ਗਾਇਆ ਬਸੰਤ ਦਾ ਗੁਣਗਾਨ...।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ ਸ੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356