ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਅਚਨਚੇਤ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੀ ਚੈਕਿੰਗ ਕੀਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਮਰੀਜ਼ਾਂ ਦਾ ਹਾਲਚਾਲ ਪੁੱਛ ਕੇ ਸਿਵਲ ਹਸਪਤਾਲ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਿਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਅੱਜ ਨਵੀਆਂ ਸਕੀਮਾਂ ਲਾਂਚ ਕੀਤੀਆਂ ਜਾ ਰਹੀਆਂ ਹਨ।
ਜਿਸ ਦੇ ਤਹਿਤ ਮਰੀਜ਼ਾਂ ਨੂੰ ਦਵਾਈਆਂ ਦੇਣੀਆਂ ਅਤੇ ਸਾਰੇ ਟੈਸਟ ਹਸਪਤਾਲਾਂ ਵਿਚੋਂ ਹੀ ਹੋਣੇ ਹਨ। ਉਹਨਾਂ ਨੇ ਕਿਹਾ ਪੰਜਾਬ ਦੇ ਲੋਕ ਇਹਨਾਂ ਸਕੀਮਾਂ ਤੋਂ ਬਹੁਤ ਖੁਸ਼ ਹਨ। ਉਥੇ ਹੀ ਉਹਨਾਂ ਨੇ ਫਰਿਸ਼ਤੇ ਸਕੀਮ ਜੋ ਸੀਐਮ ਸਾਹਿਬ ਵਲੋੰ ਲਾਂਚ ਕੀਤੀ ਗਈ ਹੈ। ਉਸ ਬਾਰੇ ਦੱਸਿਆ ਜੋ ਵੀ ਵਿਅਕਤੀ ਕਿਸੇ ਵੀ ਮਰੀਜ਼ ਨੂੰ ਲੈ ਕੇ ਆਵੇਗਾ ਉਸ ਨੂੰ ਫਰਿਸ਼ਤਾ ਸਮਝਿਆ ਜਾਵੇਗਾ।
ਸੋ ਕੋਈ ਵੀ ਪੁੱਛ ਪੜਤਾਲ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਦੇ ਸਿਰ ਦੀ ਸਰਜਰੀ ਹੁੰਦੀ ਹੈ ਜੇਕਰ ਉਹ ਸਰਕਾਰੀ ਹੋਸਪਿਟਲ ਦੇ ਵਿੱਚ ਆਪਰੇਸ਼ਨ ਕਰਾਉਂਦਾ ਹੈ ਤਾਂ ਉਸਦਾ ਬਿਲਕੁਲ ਫਰੀ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਨੂੰ ਹੇਠਲੇ ਪੱਧਰ ਤੇ ਜਾਂਚਣ ਦੇ ਲਈ ਉਹਨਾਂ ਵੱਲੋਂ ਚੈਕਿੰਗ ਕੀਤੀਆਂ ਜਾ ਰਹੀਆਂ ਹਨ।