ਮਾਲੇਰਕੋਟਲਾ : ਸਿੱਖਿਆ ਵਿਭਾਗ ਅਤੇ ਦਿਵਿਆਗਜਨਾਂ ਲਈ ਸੰਮਲਿਤ ਸਿੱਖਿਆ (ਆਈ ਡੀ ਕੰਪੋਨੈਂਟ) ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਿਲਾਂ ਸਿੱਖਿਆ ਅਫਸਰ (ਸ) ਸ਼੍ਰੀਮਤੀ ਜਸਵਿੰਦਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਮੁਹੰਮਦ ਖਲੀਲ ਦੀ ਅਗਵਾਈ ਵਿੱਚ ਤਾਰਾ ਕਨਵੈਂਟ ਸਕੂਲ ਮਾਲੇਰਕੋਟਲਾ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ । ਇਸ ਮੌਕੇ 50,100 ਮੀਟਰ ਵਾਕ, 50 ਮੀਟਰ ਰੇਸ, 100 ,200 , 400 ਮੀਟਰ ਰੇਸ ਮੁਕਾਬਲੇ ਕਰਵਾਏ ਗਏ ।ਜ਼ਿਲਾ ਸਿੱਖਿਆ ਅਫਸਰ ਮੁਹੰਮਦ ਖਲੀਲ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਾਡੇ ਸਮਾਜ ਦਾ ਅਹਿਮ ਅੰਗ ਹਨ ਤੇ ਵਿਲੱਖਣ ਪ੍ਰਤਿਭਾ ਅਤੇ ਵਿਸ਼ੇਸ਼ ਯੋਗਤਾਵਾਂ ਰੱਖਦੇ ਹਨ। ਇਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੀ ਦਿਵਿਆਗਜਨਾਂ ਲਈ ਸੰਮਲਿਤ ਸਿੱਖਿਆ (ਆਈ.ਡੀ ਕੰਪੋਨੈਂਟ) ਦਾ ਮੁੱਖ ਉਦੇਸ਼ ਹੈ। ਉਹਨਾਂ ਨੇ ਕਿਹਾ ਵਿਲੱਖਣ ਪ੍ਰਤਿਭਾ ਮਾਲਕ ਬੱਚੇ ਸਾਡੇ ਮਾਲੇਰਕੋਟਲਾ ਜ਼ਿਲ੍ਹਾ ਦਾ ਮਾਣ ਹਨ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਡਾਂਸ, ਕਵਿਤਾ ਉਚਾਰਨ ਆਦਿ ਪੇਸ਼ਕਾਰੀ ਵੀ ਕੀਤੀ ਗਈ । ਖੇਡ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ । ਇਸ ਮੌਕੇ ਬੀ ਪੀ ਈ ਓ ਅਖਤਰ ਸਲੀਮ, ਸੋਹਣ ਸਿੰਘ ,ਤਾਰਾ ਕਨਵੈਂਟ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪਰਮਿੰਦਰ ਕੌਰ ਗਰੇਵਾਲ, ਜ਼ਿਲਾ ਸਪੈਸ਼ਲ ਐਜੂਕੇਟਰ ਮੁਹੰਮਦ ਰਿਜਮਾਨ ਅਤੇ ਸ੍ਰੀਮਤੀ ਜਸਵੀਰ ਕੌਰ ,ਆਈ ਈ ਆਰ ਟੀ ਕੋਚ ਸ੍ਰੀ ਹਰੀਸ਼ ਕੁਮਾਰ, ਸਿਮਰਨਜੀਤ ਕੌਰ, ਬਲਜਿੰਦਰ ਕੌਰ, ਬਲਵਿੰਦਰ ਸਿੰਘ ਅਤੇ ਆਈ ਈ ਏ ਟੀ ਸ੍ਰੀ ਨਿਰਭੈ ਸਿੰਘ, ਨਿਸਾਨ ਸਿੰਘ, ਸ੍ਰੀ ਪਰਗਟ ਸਿੰਘ, ਅੰਮ੍ਰਿਤਪਾਲ ਕੌਰ, ਮੁਮਤਾਜ, ਸਕੀਨਾ ਨਜਮਾ, ਪਰਮਜੀਤ ਕੌਰ , ਬਲਜਿੰਦਰ ਕੌਰ, ਸਿੰਦਰਪਾਲ ਕੌਰ ਵੀ ਹਾਜ਼ਰ ਸਨ। ਤਾਰਾ ਕਨਵੈਂਟ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪਰਮਿੰਦਰ ਕੌਰ ਗਰੇਵਾਲ ਨੇ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਦੀ ਹੋਸਅਫਜਾਈ ਲਈ ਉਨ੍ਹਾਂ ਉਪਹਾਰ ਵੀ ਦਿੱਤੇ ।