ਖਾਲੜਾ : ਸਰਹੰਦੀ ਪਿੰਡ ਖਾਲੜਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ (ਖਾਲੜਾ) ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਦੇ ਉਜਵਲ ਭਵਿੱਖ ਲਈ ਅਤੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉਸ ਤੋਂ ਉਪਰੰਤ ਸੰਗਤਾਂ ਲਈ ਗੁਰੂ ਦੇ ਅਟੁੱਟ ਲੰਗਰ ਵਰਤਾਏ ਗਏ। ਸਕੂਲ ਦੇ ਪ੍ਰਿੰਸੀਪਲ ਹਰਜੀਤ ਸਿੰਘ ਛੀਨਾ ਜੀ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ । ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸੱਚੇ ਪਾਤਸ਼ਾਹ ਆਪ ਸੱਭ ਸੰਗਤ ਤੇ ਮਿਹਰ ਭਰਿਆ ਹੱਥ ਰੱਖਣ । ਹਰ ਸਾਲ ਦੀ ਤਰ੍ਹਾਂ ਅੱਜ ਸਕੂਲ ਦੇ ਅੰਦਰ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਅਧਿਆਪਕਾਂ ਵੱਲੋਂ ਅਤੇ ਪਿਆਰੇ ਵਿਦਿਆਰਥੀਆਂ ਨੇ ਮਿਲ ਕੇ ਨਿਮਾਣੀ ਕੋਸ਼ਿਸ਼ ਕੀਤੀ ਹੈ ਗੁਰੂ ਮਹਾਰਾਜ ਨੇ ਸਾਨੂੰ ਚਰਨ ਪਰਸਨ ਦਾ ਮੌਕਾ ਦਿੱਤਾ।
ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਫ਼ੂਡ ਪ੍ਰੋਸੈਸਿੰਗ ਯੂਨਿਟ ਦੀ ਇਮਾਰਤ ਦੇ ਨਿਰਮਾਣ ਦੀ ਸ਼ੁਰੂਆਤ :ਵਾਈਸ ਚਾਂਸਲਰ
ਮੈਂ ਜਿੰਨੇ ਵੀ ਬਾਹਰੋਂ ਪਤਵੰਤੇ ਸੱਜਣ ਆਏ ਨੇ ਵੱਖ ਵੱਖ ਸਕੂਲਾਂ ਦੇ ਮੁੱਖ ਪ੍ਰਿੰਸੀਪਲ ਸਾਹਿਬਾਨ, ਲਾਗੇ ਦੇ ਮੁਹਤਬਰ, ਪੰਚ ਮੈਂਬਰ ਸਾਹਿਬਾਨ ਸਾਰੀਆਂ ਨੇ ਸਮਾਂ ਕੱਢ ਕੇ ਗੁਰੂ ਮਹਾਰਾਜ ਕੋਲ ਹਾਜ਼ਰੀ ਲਵਾਈ ਹੈ। ਮੈਂ ਸੱਭ ਸੰਗਤ ਦਾ ਦਿੱਲੀ ਧੰਨਵਾਦੀ ਹਾਂ। ਨਾਲ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿੱਥੇ ਆਪਾਂ ਬੈਠੇ ਹਾਂ ਇਹ ਗੁਰੂ ਨਾਨਕ ਦੇਵ ਜੀ ਧਰਤੀ ਹੈ। ਆਪਾਂ ਤੁਹਾਨੂੰ ਪਤਾ ਹੈ ਗੁਰੂ ਨਾਨਕ ਦੇਵ ਜੀ ਨਿਰੰਕਾਰ ਸੱਚੇ ਪਾਤਸ਼ਾਹ ਦੇ ਓਟ ਆਸਰੇ ਉਹਨਾਂ ਦੀ ਮਹਾਨ ਬਖਸ਼ਿਸ਼ ਸਦਕਾ ।ਇਹ ਸਕੂਲ ਦੇ ਉੱਪਰ ਇਲਾਕੇ ਦੇ ਉੱਪਰ ਸ਼ੁਰੂ ਤੋਂ ਹੀ ਪਰਮਾਤਮਾ ਦਾ ਅਸ਼ੀਵਾਦ ਰਿਹਾ ਹੈ। ਇਥੋਂ ਦੇ ਵਿਦਿਆਰਥੀਆਂ ਨੇ ਮਿਹਨਤ ਕਰਕੇ ਬਹੁਤ ਉੱਚੀਆਂ ਕਾਮਯਾਬੀਆਂ ਹਾਸਲ ਕੀਤੀਆਂ ਹਨ। ਅੱਜ ਵੀ ਸਾਨੂੰ ਇਸ ਇਲਾਕੇ ਦਾ ਪਿੰਡ ਦਾ ਬਹੁਤ ਸਹਿਯੋਗ ਹੈ।
ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ 18.35 ਲੱਖ ਵਿਦਿਆਰਥੀਆਂ ਨੂੰ ਸਕੂਲਾਂ ਦੇ ਮਿਡ-ਡੇ-ਮੀਲ ‘ਚ ਮਿਲੇਗਾ ਲਾਭ
ਮੈਂ ਸੱਭ ਦਾ ਧੰਨਵਾਦੀ ਹਾਂ ਕਿ ਜਿਹੜੇ ਹਰ ਵੇਲੇ ਹਰ ਪੱਖੋਂ ਸਾਡੇ ਨਾਲ ਖੜੇ ਹੁੰਦੇ ਨੇ ਜਿਹਦੀ ਬਦੌਲਤ ਅਸੀਂ ਆਪਣੇ ਜਿੰਨੇ ਜੋਗੇ ਹੈਗੇ ਆਂ ਮਿਹਨਤ ਕਰਾ ਰਹੇ। ਸਾਡੇ ਕੋਲ ਇਸ ਵੇਲੇ ਜਿੰਨਾ ਸਟਾਫ਼ ਸਕੂਲ ਵਿੱਚ ਚਾਹੀਦਾ ਹੈ ਸਿਰਫ ਉਹਦਾ ਅੱਧਾ ਹੀ ਸਟਾਫ਼ ਹੈ। ਪਰੰਤੂ ਉਹ ਸਾਰਾ ਹੀ ਸਟਾਫ਼ ਬਹੁਤ ਮਿਹਨਤੀ ਹੈ। ਵਿਦਿਆਰਥੀ ਆਉਣ ਵਾਲੇ ਸਮੇਂ ਦੇ ਵਿੱਚ ਸਫਲਤਾ ਹਾਸਲ ਕਰਕੇ ਇਕ ਚੰਗੇ ਨਾਗਰਿਕ ਅਤੇ ਕਾਮਯਾਬ ਇਨਸਾਨ ਬਣਨ ।ਔਰ ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਤੁਹਾਡੇ ਜਿਹੜੇ ਪਤਵੰਤਿਆਂ ਦਾ ਸਾਥ ਮਿਲਦਾ ਰਹੇਗਾ ਔਰ ਅਸੀਂ ਜਿੰਨੇ ਜੋਗੇ ਆਂ ਜਿਸ ਤੋਂ ਬਾਅਦ ਹੋਰ ਮਿਹਨਤ ਕਰਕੇ ਤੁਹਾਡੇ ਬੱਚਿਆਂ ਨੂੰ ਵਿਦਿਆ ਦਾ ਦਾਨ ਦੇਣ ਦੀ ਕੋਸ਼ਿਸ਼ ਕਰਾਂਗਾ।
ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਹਰਿਆਣਾ ਸਰਕਾਰ ਅਲਰਟ ;ਕਿਸਾਨਾਂ ਦੇ ਅੰਦੋਲਨ ਤੋਂ ਪਹਿਲਾਂ ਸ਼ੰਭੂ ਸਰਹੱਦ ‘ਤੇ ਬੈਰੀਕੇਡਾਂ ਸਮੇਤ ਕੰਡਿਆਲੀ ਤਾਰ ਲਗਾਈ
ਜਿੱਥੋਂ ਤੱਕ ਬੱਚਿਆਂ ਦੀ ਗੱਲ ਆ ਮੈਂ ਉਹਨਾਂ ਨੂੰ ਸ਼ਾਬਾਸ਼ ਦਿੰਨਾ ਕਿ ਸਾਰੇ ਵਿਦਿਆਰਥੀ ਬਹੁਤ ਹੀ ਸਾਰੇ ਸਮਝਦਾਰ ਤੇ ਸੂਝਵਾਨ ਹਨ। ਪਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖਣ। ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਬਾਹਰੋਂ ਆਏ ਪਤਵੰਤਿਆਂ ਦਾ ਵਿਦਿਆਰਥੀਆਂ ਦਾ ਆਪਣੇ ਸਟਾਫ ਦਾ ਧੰਨਵਾਦੀ ਹਾਂ ।ਕਿ ਜਿਨਾਂ ਨੇ ਇਸ ਸੁਭਾਗੇ ਦਿਨ ਤੇ ਆਪਣੀ ਹਾਜ਼ਰੀ ਲਗਵਾਈ ਮੈ ਸੱਭ ਦਾ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ।
ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : 'ਆਪ ਦੀ ਸਰਕਾਰ ਆਪ ਦੇ ਦੁਆਰ' ਜ਼ਿਲ੍ਹੇ 'ਚ ਲੱਗੇ 24 ਕੈਂਪ
ਹਾਜ਼ਰ ਸਟਾਫ਼ ਅਤੇ ਮੋਹਤਵਾਰ ਸ ਹਰਜੀਤ ਸਿੰਘ ਪ੍ਰਿੰਸੀਪਲ,ਸੰਦੀਪ ਧਵਨ,ਸੁਖਪਾਲ ਸਿੰਘ ,ਸ਼੍ਰੀ ਰਮਨਦੀਪ ,ਪਰਦੀਪ ਧਵਨ,ਕੁਲਦੀਪ ਸਿੰਘ ,ਰਾਕੇਸ਼ ਕੁਮਾਰ,ਗੁਰਸੇਵਕ ਸਿੰਘ ,ਸਰਦਾਰ ਲੱਖਾ ਸਿੰਘ ਨਾਰਲੀ, ਸਰਦਾਰ ਮੁਖਤਾਰ ਸਿੰਘ ਸਾਬਕਾ ਪ੍ਰਿੰਸੀਪਲ,ਸੁਭਾਸ਼ ਧਵਨ, ਲਾਗਲੇ ਸਕੂਲਾਂ ਦੇ ਸਕੂਲ ਮੁਖੀ ਤੇ ਸਟਾਫ ਸਾਬਕਾ ਸਰਪੰਚ ਮੇਜਰ ਸਿੰਘ ਖਾਲੜਾ, ਛਿੰਦਾ ਸਿੰਘ ਸਰਪੰਚ ਅਮੀਸ਼ਾਹ, ਗੌਰਵ ਕੁਮਾਰ, ਰੇਸ਼ਮ ਸਿੰਘ ,ਹਰਿੰਦਰ ਸਿੰਘ, ਸੁਖਰਾਜ ਸਿੰਘ ਅਮੀਸ਼ਾਹ, ਬਲਸੁਖਜੀਤ ਸਿੰਘ, ਕੁਲਬੀਰ ਸਿੰਘ, ਪੱਤਰਕਾਰ ਭਾਈਚਾਰਾ ਤੇ ਹੋਰ ਪਤਵੰਤੇ ।