ਖਾਲੜਾ : ਪੰਜਾਬ ਸਰਕਾਰ ਵੱਲੋ ਨਸਿਆ ਵਿਰੁੱਧ ਵਿੱਡੀ ਗਈ ਮੁਹਿੰਮ ਅਤੇ ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ ਜੀ ਦੇ ਦਿਸ਼ਾ ਨਿਰਦੇਸ ਅਨੁਸਾਰ ਅਤੇ ਮਾਨਯੋਗ ਅਸ਼ਵਨੀ ਕਪੂਰ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਤਰਨ ਤਾਰਨ ਜੀ ਵੱਲੋ ਮਾੜੇ ਅਨਸਰਾ ਅਤੇ ਨਸ਼ੇ ਦੇ ਸੌਦਾਗਰਾ ਨੂੰ ਫੜਨ ਲਈ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ, ਅਜੇਰਾਜ ਸਿੰਘ ਪੀ.ਪੀ.ਐਸ (ਐਸ.ਪੀ ਡੀ ਸਾਹਿਬ) ਤਰਨ ਤਾਰਨ ਅਤੇ ਪ੍ਰੀਤਇੰਦਰ ਸਿੰਘ ਡੀ.ਐਸ.ਪੀ ਭਿੱਖੀਵਿੰਡ ਜੀ ਦੀ ਅਤੇ ਐਸ ਐਚ ਓ ਵਿਨੋਦ ਕੁਮਾਰ ਸ਼ਰਮਾ ਨਿਗਰਾਨੀ ਹੇਠ ਕੱਲ ਮਿਤੀ 15-02-2024 ਨੂੰ SI ਕੁਲਵਿੰਦਰ ਸਿੰਘ ਨੰਬਰ 2491/SGR ਸਮੇਤ ਸਾਥੀ ਕ੍ਰਮਚਾਰੀਆਂ ਜਦੋ ਪਿੰਡ ਮਾੜੀ ਕੰਬੋਕੇ ਮੋਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਪੁੱਤਰ ਬੀਰਾ ਸਿੰਘ ਉਰਫ ਬਲਬੀਰ ਸਿੰਘ,ਸੇਰ ਸਿੰਘ ਉਰਫ ਸੇਰਾ ਪੁੱਤਰ ਗਿਆਨ ਸਿੰਘ ਅਤੇ ਜੱਜਬੀਰ ਸਿੰਘ ਉਰਫ ਜੱਜ ਪੁੱਤਰ ਬਚਿੱਤਰ ਸਿੰਘ ਵਾਸੀਆਨ ਵਾਂ ਤਾਰਾ ਸਿੰਘ ਜੋ ਕੇ ਪਾਂਡੀਪੁਣਾ ਕਰਦੇ ਹਨ ਅਤੇ ਸਮੱਗਲਰਾ ਵੱਲੋ ਡਰੋਨ ਰਾਹੀ ਪਾਕਿਸਤਾਨ ਪਾਸੋ ਮੰਗਵਾਈ ਗਈ ਭਾਰੀ ਮਾਤਰਾ ਵਿੱਚ ਹੈਰੋਇਨ ਚੁੱਕ ਕੇ ਉਹਨਾ ਪਾਸ ਸਪਲਾਈ ਕਰਦੇ ਹਨ ਅਤੇ ਆਪਣਾ ਕਮਿਸ਼ਨ ਉਹਨਾ ਪਾਸੋ ਲੈਦੇ ਹਨ। ਜੋ ਅੱਜ ਵੀ ਹੈਰੋਇਨ ਚੁੱਕਣ ਦੀ ਤਾਗ ਵਿੱਚ ਹਨ। ਜੋ ਦੋਸੀਆਨ ਨੂੰ ਡਿਫੈਸ ਡਰੇਨ ਵਾਂ ਤਾਰਾ ਸਿੰਘ ਤੋ ਗ੍ਰਿਫਤਾਰ ਕੀਤਾ ਗਿਆ ਪੁੱਛਗਿਛ ਕੀਤੀ ਇਹਨਾ ਦੀ ਨਿਸ਼ਾਨਦੇਹੀ ਤੇ 310 ਗ੍ਰਾਮ ਹੈਰੋਇਨ ਡਿਫੈਸ ਡਰੇਨ ਦੀ ਪੱਟੜੀ ਝਾੜੀਆ ਵਿੱਚੋ ਬਾ ਹੱਦ ਰਕਬਾ ਵਾਂ ਤਾਰਾ ਸਿੰਘ ਤੋ ਬ੍ਰਾਮਦ ਕੀਤੀ ਗਈ।