ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂਆਂ ਹੈਪੀ ਨਮੋਲ, ਮਿੱਠਾ ਸਿੰਘ ਅਤੇ ਅਜੀਤ ਸਿੰਘ ਨੇ ਕਿਹਾ ਕਿ ਭਾਰਤ ਪੈਟਰੋਲੀਅਮ ਵੱਲੋਂ ਨਮੋਲ ਅਤੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਦੀ ਪਾਈਪ ਲਾਈਨ ਕੱਢੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਨਹੀਂ ਕੱਢਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਿਵਲ ਪ੍ਰਸ਼ਾਸਨ ਅਜਿਹਾ ਕਰਕੇ ਕਿਸਾਨਾਂ ਨਾਲ ਨਵਾਂ ਬਿਖੇੜਾ ਖੜਾ ਨਾ ਕਰੇ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂਆਂ ਨੇ ਮੀਟਿੰਗ ਕਰਕੇ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਵਿੱਚ ਦੀ ਹਿੰਦੋਸਤਾਨ ਪੈਟਰੋਲੀਅਮ ਕੰਪਨੀ ਦੀ ਪਾਈਪ ਲਾਈਨ ਨਾ ਕੱਢਣ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਮੋਲ ਪਿੰਡ ਦੇ ਕਿਸਾਨਾਂ ਨੇ ਫੈਸਲਾ ਲਿਆ ਹੈ ਅਸੀਂ ਕਿਸੇ ਵੀ ਕੀਮਤ ਉਪਰ ਪਾਈਪ ਲਾਈਨ ਨਹੀਂ ਕੱਢਣ ਦੇਵਾਂਗੇ,ਕਿਉ ਕਿ ਉਹ ਜ਼ਬਰੀ ਪਾਈਪ ਲਾਈਨ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਕਿਸਾਨਾ ਦੀਆਂ ਆਪਸ ਵਿੱਚ ਵੰਡੀਆਂ ਪਾਉਣ ਲੱਗੀ ਹੋਈ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਉਹ ਉਕਤ ਮਾਮਲੇ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਤੇ ਐਸਡੀਐਮ ਸੁਨਾਮ ਦੇ ਧਿਆਨ ਵਿੱਚ ਲਿਆਉਣ ਚਾਹੁੰਦੇ ਹਾਂ ਕਿ ਜੇਕਰ ਪ੍ਰਸ਼ਾਸਨ ਜਾਂ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਕਿਸਾਨਾਂ ਨਾਲ ਧੱਕਾ ਕਰਦੀਂ ਹੈ ਤਾਂ ਪਿੰਡ ਨਮੋਲ ਵੱਲੋਂ ਤੇ ਹੋਰ ਨਾਲ ਲੱਗਦੇ ਜਿਨਾਂ ਪਿੰਡਾ ਵਿੱਚ ਦੀ ਪਾਈਪ ਲਾਈਨ ਕੱਢੀ ਜਾ ਰਹੀ ਹੈ ਰਲਕੇ ਸਾਰੇ ਲੋਕਾਂ ਵੱਲੋਂ ਤੇ ਜੱਥੇਬੰਦੀ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਐਕਸ਼ਨ ਕੀਤਾਂ ਜਾਵੇਗਾ। ਉਨ੍ਹਾਂ ਕਿਹਾ ਕਿ ਜੱਥੇਬੰਦੀ ਦੇ ਆਗੂਆਂ ਵੱਲੋਂ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਵੀ ਲਿਆਂਦਾ ਸੀ ਪਰ ਮੁੱਖ ਮੰਤਰੀ ਨੇ ਯਕੀਨ ਦਿਵਾਇਆ ਸੀ ਕਿ ਕਿਸਾਨਾਂ ਨੂੰ ਸਹਿਮਤ ਕਰੇ ਬਿਨਾਂ ਇਹ ਪਾਇਪ ਲਾਈਨ ਨਹੀਂ ਕੱਢਣ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਦਾ ਕੇਂਦਰ ਸਰਕਾਰ ਨਾਲ ਅੰਦੋਲਨ ਚੱਲ ਰਿਹਾ ਹੈ ਕਿਸਾਨਾਂ ਉਸ ਮੋਰਚੇ ਵਿਚ ਡਟੇ ਹੋਏ ਹਨ, ਅਜਿਹਾ ਨਾ ਹੋਵੇ ਸੂਬਾ ਸਰਕਾਰ ਉਕਤ ਮਾਮਲੇ ਵਿੱਚ ਮੌਕੇ ਦਾ ਫਾਇਦਾ ਉਠਾਕੇ ਪਾਈਪ ਲਾਈਨ ਨਾ ਕਢਵਾਏ ਨਹੀਂ ਤਾਂ ਕਿਸਾਨਾਂ ਨੂੰ ਮਜਬੂਰ ਹੋਕੇ ਪੰਜਾਬ ਸਰਕਾਰ ਖ਼ਿਲਾਫ਼ ਐਕਸ਼ਨ ਕਰਨਾ ਪਵੇ। ਇਸ ਮੌਕੇ ਭਗਵਾਨ ਸਿੰਘ, ਸੁੱਖੀ ਪੂਨੀਆਂ ਮੈਂਬਰ, ਜਗਜੀਤ ਸਿੰਘ ਕਿਸਾਨ ਆਗੂ, ਪਰਮਜੀਤ ਸਿੰਘ, ਮਲਕੀਤ ਸਿੰਘ, ਮਤਵਾਲ ਸਿੰਘ ਨਮੋਲ, ਮਿੱਠੂ ਸਿੰਘ,ਭੋਲਾ ਸਿੰਘ,ਬਾਬੂ ਸਿੰਘ,ਛੋਟਾ ਸਿੰਘ ਆਦਿ ਕਿਸਾਨ ਹਾਜ਼ਰ ਸਨ।