ਸੁਨਾਮ ਦੇ ਹਰਦੀਪ ਕੁਮਾਰ ਨੇ ਜਿੱਤਿਆ ਸਿਲਵਰ ਮੈਡਲ
ਸੁਨਾਮ ਦੇ ਹਰਦੀਪ ਕੁਮਾਰ ਨੇ ਦੇਹਰਾਦੂਨ ਉਤਰਾਖੰਡ ਵਿਖੇ ਹੋ ਰਹੀਆਂ ਨੈਸ਼ਨਲ ਗੇਮਜ਼ ਵਿੱਚ 400 ਮੀਟਰ ਹਰਡਲਜ ਦੌੜ (ਅੜਿੱਕਾ)ਵਿੱਚ ਬੜੇ ਹੀ ਫਸਵੇਂ ਮੁਕਾਬਲੇ ਵਿੱਚ ਆਪਣੇ ਹੁਣ ਤੱਕ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਨਾਲ ਪੰਜਾਬ ਲਈ ਸਿਲਵਰ ਮੈਡਲ ਜਿੱਤਿਆ ਹੈ । ਕੋਚ ਸੰਦੀਪ ਸਿੰਘ ਸੋਨੀ ਅਤੇ ਉੱਘੇ ਦੌੜਾਕ ਸਰਬਜੀਤ ਸਿੰਘ ਨੇ ਤਗਮਾ ਜੇਤੂ ਨੂੰ ਮੁਬਾਰਕਬਾਦ ਦਿੱਤੀ ਹੈ।