Thursday, September 19, 2024

AIMS

AIMS Mohali ਅਤੇ IAP ਨੇ ਬਾਲ ਪੋਸ਼ਣ ਵਿੱਚ ਗਿਆਨ ਅਤੇ ਅਭਿਆਸ ਦੇ ਅੰਤਰ ਨੂੰ ਪੂਰਾ ਕਰਨ ਲਈ ਪੂਰਕ ਖੁਰਾਕ ਦਿਵਸ ਦੀ ਮੇਜ਼ਬਾਨੀ ਕੀਤੀ

ਏ ਆਈ ਐਮ ਐਸ ਮੋਹਾਲੀ ਵਿਖੇ ਸਥਾਨਕ ਆਈ ਏ ਪੀ ਦੇ ਸਹਿਯੋਗ ਨਾਲ ਪੂਰਕ ਖੁਰਾਕ ਦਿਵਸ ਸਮਾਗਮ ਮਨਾਇਆ ਗਿਆ।

ਭਵਿੱਖ ਦੇ ਡਾਕਟਰਾਂ ਨੂੰ ਨਿਪੁੰਨ ਬਣਾਉਣ ਲਈ ਏ ਆਈ ਐਮ ਐਸ ਮੋਹਾਲੀ ਦੇ ਐਮ ਬੀ ਬੀ ਐਸ ਵਿਦਿਆਰਥੀਆਂ ਲਈ ਓਨਕੋ-ਮੂਨਸ਼ਾਟ-ਕੈਂਸਰ ਟੀਚਿੰਗ ਵਰਕਸ਼ਾਪ ਲਾਈ ਗਈ

ਡਾਕਟਰੀ ਸਿੱਖਿਆ ਦੇ ਤਜ਼ਰਬੇ ਨੂੰ ਵਧਾਉਣ ਲਈ ਸਰਗਰਮ ਪਹਿਲਕਦਮੀ ਵਜੋਂ, ਏ ਆਈ ਐਮ ਐਸ (ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼) ਮੋਹਾਲੀ ਨੇ ਐਮ ਬੀ ਬੀ ਐਸ ਦੇ ਵਿਦਿਆਰਥੀਆਂ ਲਈ ਕੈਂਸਰ ਬਾਰੇ ਇੱਕ ਵਿਸ਼ੇਸ਼ ਸਿਖਲਾਈ ਵਰਕਸ਼ਾਪ "ਓਨਕੋ ਮੂਨ ਸ਼ਾਟ" ਦਾ ਪ੍ਰਬੰਧ ਕੀਤਾ ਗਿਆ। 

ਏ ਆਈ ਐਮ ਐਸ ਮੋਹਾਲੀ ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (ਟਾਟਾ ਮੈਮੋਰੀਅਲ ਸੈਂਟਰ) ਨਿਊ ਚੰਡੀਗੜ੍ਹ ਦਰਮਿਆਨ ਸਮਝੌਤਾ ਸਹੀਬੰਦ

ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏ.ਆਈ.ਐਮ.ਐਸ. ਮੋਹਾਲੀ) ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (ਟਾਟਾ ਮੈਮੋਰੀਅਲ ਸੈਂਟਰ) ਨਿਊ ਚੰਡੀਗੜ੍ਹ ਨੇ ਅਕਾਦਮਿਕ ਅਤੇ ਖੋਜ ਸਹਿਯੋਗ ਲਈ ਕਲ੍ਹ ਇੱਕ ਸਮਝੌਤਾ ਪੱਤਰ (ਐਮ ਓ ਯੂ) ਤੇ ਸਹਿਮਤੀ ਨੂੰ ਰਸਮੀ ਰੂਪ ਦਿੱਤਾ ਗਿਆ।

ਸੰਕਟ ਦੀ ਘੜੀ ਵਿਚ ਲੋਕ ਸੇਵਾ ਤੋਂ ਭੱਜੇ ਏਮਜ਼ ਬਠਿੰਡਾ ਦੇ ਨਰਸਿੰਗ ਸਟਾਫ ਨੇ ਆਪਣੇ ਕਿੱਤੇ ਨਾਲ ਧਰੋਹ ਕੀਤਾ : ਸੋਨੀ

ਕੋਵਿਡ ਮਾਹਾਮਾਰੀ ਦੀ ਦੂਸਰੀ ਲਹਿਰ ਕਾਰਨ ਪੈਦਾ ਹੋਈ ਸੰਕਟ ਦੀ ਘੜੀ ਵਿਚ ਲੋਕ ਸੇਵਾ ਤੋਂ ਭੱਜੇ ਏਮਜ਼ ਬਠਿੰਡਾ ਦੇ ਨਰਸਿੰਗ ਸਟਾਫ ਨੇ ਆਪਣੇ ਕਿੱਤੇ ਨਾਲ ਧਰੋਹ ਕੀਤਾ ਹੈ , ਉਕਤ ਗੱਲ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਕੋਜ ਬਾਰੇ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਜਾਰੀ ਇਕ ਪ੍ਰੈਸ ਬਿੱਆਨ ਵਿੱਚ ਕਿਹਾ।