Friday, April 18, 2025

Brahm Mohindra

ਸ਼ਹਿਰੀ ਸਵੱਛਤਾ- ਪੰਜਾਬ ਚੋਟੀ ਦੇ ਸੂਬਿਆਂ ਵਿੱਚੋਂ ਮੋਹਰੀ: ਬ੍ਰਹਮ ਮਹਿੰਦਰਾ

ਦੇਸ਼ ਵਿੱਚ 88.18 ਫ਼ੀਸਦੀ ਸ਼ਹਿਰੀ ਸਥਾਨਕ ਇਕਾਈਆਂ (ਯੂ.ਐਲ.ਬੀਜ਼) ਦੇ ਮੁਕਾਬਲੇ ਪੰਜਾਬ ਦੀਆਂ 99.38 ਫ਼ੀਸਦੀ ਸ਼ਹਿਰੀ ਸਥਾਨਕ ਇਕਾਈਆਂ ਨੇ ਓ.ਡੀ.ਐਫ.(ਓਪਨ ਡੈਫੀਕੇਸ਼ਨ ਫਰੀ), ਓ.ਡੀ.ਐਫ.+ ਅਤੇ ਓ.ਡੀ.ਐਫ.++ ਦਰਜਾ ਹਾਸਲ ਕਰਕੇ ਸ਼ਹਿਰੀ ਸਵੱਛਤਾ ਲਈ ਦੇਸ਼ ਦੇ ਸਾਰੇ ਸੂਬਿਆਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬ ਦੀਆਂ 163 ਯੂ.ਐਲ.ਬੀਜ਼ ਵਿੱਚੋਂ 162 ਯੂ.ਐਲ.ਬੀਜ਼, ਓ.ਡੀ.ਐਫ.+ ਜਾਂ ਓ.ਡੀ.ਐੱਫ.++ ਸਰਟੀਫਿਕੇਟ ਪ੍ਰਾਪਤ ਕਰਨ ਦੇ ਯੋਗ ਹੋ ਗਏ ਹਨ।

ਭਾਜਪਾ ਦਾ ਦਲਿਤ ਮੁੱਖ ਮੰਤਰੀ ਬਣਾਉਣ ਸਬੰਧੀ ਐਲਾਨ ਹਾਸੋਹੀਣਾ : ਬ੍ਰਹਮ ਮਹਿੰਦਰਾ

ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਤਰੁਣ ਚੁੱਘ ਵੱਲੋਂ ਸੂਬੇ ਵਿੱਚ ਸਰਕਾਰ ਬਣਨ 'ਤੇ ਪਾਰਟੀ ਵੱਲੋਂ ਦਲਿਤ ਮੁੱਖ ਮੰਤਰੀ ਬਣਾਉਣ ਸਬੰਧੀ ਬਿਆਨ ਨੂੰ ਹਾਸੋਹੀਣਾ ਦੱਸਿਆ।  ਅੱਜ ਇਥੇ ਜਾਰੀ ਇਕ ਬਿਆਨ ਵਿੱਚ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਹ ਭਾਜਪਾ ਆਗੂ 2007 ਅਤੇ 2012 ਵਿੱਚ ਹਿੰਦੂ ਉਪ ਮੁੱਖ ਮੰਤਰੀ ਨਿਯੁਕਤ ਨਹੀਂ ਕਰ ਸਕੇ ਸਨ ਜਦੋਂ ਉਹ ਅਸਾਨੀ ਨਾਲ ਇਹ ਕਰ ਸਕਦੇ ਸਨ।