ਟੋਕੀਓ ਓਲੰਪਿਕਸ ਦੇ ਪਹਿਲੇ ਦਿਨ ਭਾਰਤ ਦੀ ਮਹਿਲਾ ਵੈਟਲਿਫ਼ਟਰ ਮੀਰਬਾਈ ਚਾਨੂ ਨੇ 49 ਕਿਲੋਗ੍ਰਾਮ ਭਾਰ ਵਰਗ ਵਿਚ 202 ਕਿਲੋਗਾ੍ਰਮ ਭਾਰ ਚੁੱਕ ਕੇ ਚਾਂਦੀ ਦਾ ਤਮਗ਼ਾ ਆਪਣੇ ਨਾਮ ਕਰ ਲਿਆ ਹੈ ਜਦਕਿ ਚੀਨ ਦੀ ਹੋਡ ਜਿਹੂਈ ਨੇ 210 ਕਿਲੋਗ੍ਰਾਮ ਵਜ਼ਨ ਚੁੱਕ ਕੇ ਸੋਨ ਮੈਡਲ ਜਿੱਤਿਆ ਅਤੇ ਇੰਡੋਨੇਸ਼ੀਆ ਦੀ ਵਿੰਡੀ ਨੇ ਕਾਂਸੀ ਦਾ ਤਮਗ਼ਾ ਜਿਤਿਆ। ਉਲੰਪਿਕਸ ਖੇਡਾਂ ਦੇ ਇਤਿਹਾਸ ਵਿਚ ਭਾਰਤ ਦਾ ਇਹ ਪੰਜਵਾਂ ਮੈਡਲ ਹੈ। ਮੀਰਾਬਾਈ ਚਾਨੂ ਦੀ ਇਸ ਪ੍ਰਾਪਤ ਲਈ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿਤੀ ਹੈ।