Friday, November 22, 2024

CovidNews

ਕੋਰੋਨਾ (Corona) ਨੂੰ ਖ਼ਤਮ ਕਰਨ ਲਈ ਲੋਕਾਂ ਦੀ 70 ਫ਼ੀ ਸਦੀ ਵੈਕਸੀਨੇਸ਼ਨ (Vaccination) ਜ਼ਰੂਰੀ : ਵਿਸ਼ਵ ਸਿਹਤ ਸੰਗਠਨ

ਦੇਸ਼ ਵਿੱਚ ਹੀ ਨਹੀਂ ਪੂਰੇ ਵਿਸ਼ਵ ਵਿੱਚ ਕੋਰੋਨਾਵਾਇਰਸ (Coronavirus) ਨੇ ਤਬਾਹੀ ਲਿਆਂਦੀ ਹੋਈ ਹੈ। ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਕੋਰੋਨਾਵਾਇਰਸ ਨੂੰ ਲੈ ਕੇ ਸਾਹਮਣੇ ਆ ਰਹੀਆਂ ਹਨ ਇਸ ਦੇ ਚਲਦਿਆਂ ਵਿਸ਼ਵ ਸਿਹਤ ਸੰਗਠਨ ਦੇ ਯੂਰਪੀਅਨ ਡਾਇਰੈਕਟਰ ਨੇ ਇਕ ਚਿਤਾਵਨੀ ਜਾਰੀ ਕੀਤੀ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਜਦੋਂ ਤਕ 70 ਫ਼ੀ ਸਦੀ ਲੋਕਾਂ ਦੇ ਕੋਰੋਨਾ ਦਾ ਟੀਕਾ ਨਹੀਂ ਲਗਦਾ ਉਦੋਂ ਤਕ ਇਹ ਬੀਮਾਰੀ ਪਿਛਾ ਨਹੀਂ ਛੱਡੇਗੀ। ਉਨ੍ਹਾਂ ਉਦਾਹਰਣ ਦਿੰਦਿਆਂ ਦਸਿਆ ਕਿ ਜਿਵੇਂ ਬੀ 1617 ਵੈਰੀਐਂਟ ਬੀ117 ਦੇ ਮੁਕਾਬਲੇ ਜ਼ਿਆਦਾ ਟਰਾਂਸਮਿਸਏਬਲ ਹੈ ਅਤੇ ਬੀ 117 ਪਿਛਲੇ ਸਾਲ ਵਾਲੇ ਵੈਰੀਐਂਟ ਦੇ ਮੁਕਾਬਲੇ ਜ਼ਿਆਦਾ ਟਰਾਂਸਮਿਸਏਬਲ ਸੀ।

ਅੱਜ 539 ਕੋਰੋਨਾ ਮਰੀਜ਼ ਸਿਹਤਯਾਬ ਹੋਏ ਅਤੇ 376 ਨਵੇਂ ਪਾਜੇਟਿਵ ਮਰੀਜ਼ ਆਏ ਸਾਹਮਣੇ : ਡਿਪਟੀ ਕਮਿਸ਼ਨਰ

ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਪਾਜੇਟਿਵ ਕੁਲ ਕੇਸ 65215 ਮਿਲੇ ਹਨ ਜਿਨ੍ਹਾਂ ਵਿੱਚੋਂ 59314 ਮਰੀਜ਼ ਠੀਕ ਹੋ ਗਏ ਅਤੇ 5019 ਕੇਸ ਐਕਟੀਵ ਹਨ । ਜਦਕਿ 882 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੋਵਿਡ ਸਬੰਧੀ ਤਾਜਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਅੱਜ ਕੋਵਿਡ-19 ਦੇ 539 ਮਰੀਜ਼ ਠੀਕ ਹੋਏ ਹਨ ਅਤੇ 376 ਨਵੇਂ ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ 9 ਮਰੀਜਾਂ ਦੀ ਮੌਤ ਹੋਈ ।

ਕਰੋਨਾ ਤੋਂ ਰਾਹਤ : ਦੇਸ਼ ਵਿੱਚ ਕਰੋਨਾ ਮਾਮਲਿਆਂ ਵਿੱਚ ਗਿਰਾਵਟ

ਕਰੋਨਾ ਨੇ ਜਿਥੇ ਦੇਸ਼ ਵਿੱਚ ਕਹਿਰ ਮਚਾਇਆ ਹੋਇਆ ਅਤੇ ਦਿਨ ਬ ਦਿਨ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਚਲਦਿਆਂ ਰਾਹਤ ਦੀਆਂ ਖ਼ਬਰਾਂ ਵੀ ਸਾਹਮਣੇ ਆਉਣ ਲਗੀਆਂ ਹਨ। ਰਾਹਤ ਭਰੀ ਖ਼ਬਰ ਇਹ ਹੈ ਕਿ ਕਰੋਨਾ ਦੇ ਮਾਮਲਿਆਂ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਪਿਛਲੇ ਹਫ਼ਤੇ ਵਿੱਚ ਪਾਜ਼ੇਟਿਵ ਦਰ ਵਿੱਚ 5.6 ਦੀ ਗਿਰਾਵਟ ਵੇਖੀ ਗਈ ਹੈ। 9 ਮਈ ਦੇ ਨੇੜੇ ਪਾਜ਼ੇਟਿਵ ਦਰ 24.9 ਸੀ ਅਤੇ 14 ਮਈ ਨੂੰ ਘਟ ਕੇ 19.3 ਰਹਿ ਗਈ ਹੈ।

ਪੰਜਾਬ ਵਿੱਚ 18-44 ਉਮਰ ਸਮੂਹ ਦੇ ਸਿਹਤ ਕਰਮਚਾਰੀਆਂ ਅਤੇ ਸਹਿ-ਰੋਗਾਂ ਤੋਂ ਪੀੜਤਾਂ ਦੇ ਪਰਿਵਾਰਾਂ ਲਈ ਸ਼ੁੱਕਰਵਾਰ ਤੋਂ ਟੀਕਾਕਰਨ ਸ਼ੁਰੂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਖੇਤਰਾਂ ਵਿੱਚ 18-44 ਉਮਰ ਸਮੂਹ ਦੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਸਹਿ-ਰੋਗਾਂ ਤੋਂ ਪੀੜਤ ਪਰਿਵਾਰਾਂ ਲਈ ਸ਼ੁੱਕਰਵਾਰ ਤੋਂ ਟੀਕਾਕਰਨ ਸ਼ੁਰੂ ਕਰਨ ਦਾ ਐਲਾਨ ਕੀਤਾ।

ਜ਼ਿੰਮੇਵਾਰੀਆਂ ਤੋਂ ਭੱਜੀ ਮੋਦੀ ਸਰਕਾਰ, ਸਰਬਪਾਰਟੀ ਬੈਠਕ ਬੁਲਾਈ ਜਾਵੇ : ਸੋਨੀਆ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੋਦੀ ਸਰਕਾਰ ’ਤੇ ਕੋਰੋਨਾ ਵਾਇਰਸ ਮਹਾਂਮਾਰੀ ਸਬੰਧੀ ਅਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਅਤੇ ਲੋਕਾਂ ਨੂੰ ਨਿਰਾਸ਼ ਕਰਨ ਦਾ ਦੋਸ਼ ਲਾਇਆ ਅਤੇ ਮੰਗ ਕੀਤੀ ਕਿ ਮੌਜੂਦਾ ਹਾਲਾਤ ’ਤੇ ਚਰਚਾ ਲਈ ਫ਼ੌਰੀ ਤੌਰ ’ਤੇ ਸਰਬਪਾਰਟੀ ਬੈਠਕ ਬੁਲਾਈ ਜਾਵੇ। ਕਾਂਗਰਸੀ ਸੰਸਦ ਮੈਂਬਰਾਂ ਦੀ ਬੈਠਕ ਵਿਚ ਸੋਨੀਆ ਨੇ ਕਿਹਾ ਕਿ ਸਿਹਤ ਸਬੰਧੀ ਸੰਸਦ ਦੀ ਸਥਾਈ ਕਮੇਟੀ ਦੀ ਬੈਠਕ ਬੁਲਾਈ ਜਾਵੇ 

ਪਟਿਆਲਾ ਵਿੱਚ 614 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ 346 ਨਾਗਰਿਕਾਂ ਨੂੰ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਉਹਨਾਂ ਦੱਸਿਆ ਕਿ ਰਾਜ ਪੱਧਰ ਤੋਂ ਕੋਵਿਡ ਵੈਕਸੀਨ ਦੀ ਪ੍ਰਾਪਤੀ ਹੋਣ ਕਾਰਣ ਕੱਲ ਮਿੱਤੀ 5 ਮਈ ਦਿਨ ਬੁੱਧਵਾਰ ਨੁੰ ਜਿਲੇ੍ਹ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਂਵਾ ਮਾਤਾ ਕੁਸ਼ਲਿਆ ਹਸਪਤਾਲ, ਰਾਜਿੰਦਰਾ ਹਸਪਤਾਲ, ਤ੍ਰਿਪੜੀ, ਮਾਡਲ ਟਾਉਨ, ਸਮੂਹ ਸਬ ਡਵੀਜਨ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ, ਸਮੂਹ ਪ੍ਰਾਇਮਰੀ ਸਿਹਤ ਕੇਂਦਰ, ਕਮਿਉਨਿਟੀ ਸਿਹਤ ਕੇਂਦਰ ਅਤੇ ਤੰਦਰੂਸਤ ਸਿਹਤ ਕੇਂਦਰਾ ਵਿੱਚ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਜਾਣਗੇ।