Friday, September 20, 2024

Gulati

ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਦਫ਼ਤਰ ਮੋਹਾਲੀ ਵਿਖੇ ਤਬਦੀਲ

ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਦਫ਼ਤਰ ਚੰਡੀਗੜ੍ਹ ਤੋਂ ਬਦਲ ਕੇ ਮੋਹਾਲੀ ਤਬਦੀਲ ਹੋ ਗਿਆ ਹੈ। ਚੰਡੀਗੜ੍ਹ ਵਿਖੇ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਦਫ਼ਤਰ ਐਸ.ਸੀ.ਓ. 57-59, ਸੈਕਟਰ 17ਸੀ, ਚੰਡੀਗੜ੍ਹ ਵਿਖੇ ਸਥਿਤ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦਸਿਆ ਕਿ ਚੰਡੀਗੜ੍ਹ ਵਿਚ ਸਥਿਤ ਦਫ਼ਤਰ ਜੋ ਕਿ ਪੰਜਵੀਂ ਮੰਜ਼ਿਲ ’ਤੇ ਹੋਣ ਕਾਰਨ ਔਰਤਾਂ ਨਾਲ ਸਬੰਧਤ ਵੱਖ ਵੱਖ ਕੇਸਾਂ ਵਿੱਚ ਨਾਲ ਆਉਣ ਵਾਲੇ ਬਜ਼ੁਰਗਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਪੈਂਦਾ ਸੀ।

ਜਵਾਬ ਛੇਤੀ ਹੀ ਮਿਲ ਜਾਵੇਗਾ, ਇਸ ਲਈ ਮੈਂ ਧਰਨਾ ਨਹੀਂ ਦੇਵਾਂਗੀ : ਮਨੀਸ਼ਾ ਗੁਲਾਟੀ

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁੜੇ ‘ਮੀ ਟੂ’ ਮਾਮਲੇ ਵਿਚ ਧਰਨਾ ਲਾਉਣ ਦੀ ਧਮਕੀ ਦੇਣ ਵਾਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਮਨੀਸ਼ਾ ਗੁਲਾਟੀ ਹੁਣ ਅਪਣੇ ਬਿਆਨ ਤੋਂ ਪਲਟ ਗਏ ਹਨ। ਉਨ੍ਹਾਂ ਕਿਹਾ ਸੀ ਕਿ ਜੇ ਸਰਕਾਰ ਨੇ ਅੱਜ ਸੋਮਵਾਰ ਤਕ ਜਵਾਬ ਨਾ ਦਿਤਾ ਤਾਂ ਉਹ ਅੱਜ ਤੋਂ ਮਟਕਾ ਚੌਕ ’ਤੇ ਧਰਨਾ ਦੇਵੇਗੀ। ਅੱਜ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਇਹ ਧਮਕੀ ਯਾਦ ਕਰਵਾਈ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਔਰਤਾਂ ਨੂੰ ਹੱਲਾਸ਼ੇਰੀ ਦੇਣ ਲਈ ਕਹੀ ਸੀ ਤਾਕਿ ਉਹ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਹੋਰ ਦਲੇਰੀ ਨਾਲ ਜੂਝਣ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਜਵਾਬ ਛੇਤੀ ਹੀ ਦੇ ਦਿਤਾ ਜਾਵੇਗਾ, ਜਿਸ ਕਾਰਨ ਉਨ੍ਹਾਂ ਨੂੰ ਹੁਣ ਧਰਨਾ ਲਾਉਣ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਕੋਵਿਡ ਦੀ ਸਥਿਤੀ ਕਾਰਨ ਵੀ

ਹੁਣ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਬੈਠੇਗੀ ਭੁੱਖ ਹੜਤਾਲ ’ਤੇ

ਚੰਡੀਗੜ੍ਹ : ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੀ-ਟੂ ਮਾਮਲੇ ਵਿਚ ਨਵਾਂ ਉਭਾਰ ਆਇਆ ਹੈ। ਔਰਤ ਆਈਏਐੱਸ ਅਫਸਰ ਨੂੰ 2018 ਵਿਚ ਇਤਰਾਜ਼ਯੋਗ ਮੈਸੇਜ ਭੇਜਣ ਦੇ ਮਾਮਲੇ ਵਿਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁ