ਕੁਝ ਸਮਾਂ ਪਹਿਲਾਂ ਤੋਂ ਸ਼ੁਰੂ ਹੋਇਆ ਰੇਡਿਓ ਰੰਗ ਐਫ.ਐਮ. ਇਕ ਵਪਾਰਕ ਰੇਡਿਓ ਨਾ ਹੋ ਕੇ ਇੱਕ ਸਾਹਿਤਕ ਰੇਡਿਓ ਹੋ ਨਿਬੜਿਆ ਹੈ ਅਤੇ ਸੱਭਿਆਚਾਰ ਤੇ ਪੰਜਾਬੀਅਤ ਦਾ ਪਹਿਰੇਦਾਰ ਵੀ। ਇਸ ਵਿਚ ਰੇਡਿਓ ਐਪ ਤੇ ਲਾਇਵ (ਰੇਡਿਓ ਪੇਜ ਤੇ) ਅਲੱਗ-ਅਲੱਗ ਸਮਾਜਿਕ ਅਤੇ ਨੈਤਿਕ ਵਿਸ਼ਿਆ ਤੇ ਸਿੱਖਿਆਦਾਇਕ ਪ੍ਰੋਗਰਾਮ ਆਉਂਦੇ ਹਨ। ਖਬਰਾਂ ਤੇ ਖਬਰਾਂ ਦਾ ਵਿਸ਼ਲੇਸ਼ਣ ਵਿਚਾਰ ਚਰਚਾ, ਪੁਰਾਣਾ ਤੇ ਨਵਾਂ ਗੀਤ ਸੰਗੀਤ, ਜਾਣਕਾਰੀ ਭਰਪੂਰ ਤੇ ਮਨੋਰੰਜਕ ਇੰਟਰਵਿਊ ਜਿਹਨਾਂ ਵਿੱਚ ਫਿਲਮਾਂ ਤੇ ਗਾਇਕ ਹਸਤੀਆਂ ਤੋਂ ਬਿਨਾਂ ਵੀ ਅਜੋਕੀ ਕੋਰੋਨਾ ਬਿਮਾਰੀ ਅਤੇ ਮੌਸਮ ਮੁਤਾਬਿਕ ਹੋਰ ਬਿਮਾਰੀਆਂ