ਤਕਨੀਕੀ ਸਿੱਖਿਆ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਜਨ ਸਮਾਚਾਰ ਦੇ ਸੰਸਥਾਪਕ ਸੰਪਾਦਕ ਅਤੇ ਰੂਪਨਗਰ ਪ੍ਰੈਸ ਕਲੱਬ ਦੇ ਸੀਨੀਅਰ ਮੈਂਬਰ ਬਲਦੇਵ ਸਿੰਘ ਕੋਰੇ (79) ਦੇ ਦੇਹਾਂਤ ’ਤੇ ਡੰੂਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਕੋਰੇ ਨੇ ਅੱਜ ਸਵੇਰੇ ਮਾਓ ਹਸਪਤਾਲ ਮੁਹਾਲੀ ਵਿਖੇ ਆਪਣੇ ਆਖਰੀ ਸਾਹ ਲਏ।
ਆਪਣੇ ਸ਼ੋਕ ਸੰਦੇਸ਼ ਵਿੱਚ ਸ਼੍ਰੀ ਚੰਨੀ ਨੇ ਕਿਹਾ ਕਿ ਸ਼੍ਰੀ ਕੋਰੇ ਇੱਕ ਬਹੁਪੱਖੀ ਸ਼ਖਸੀਅਤ ਸਨ।