ਇਥੇ ਨੱਕੋ ਨੱਕ ਭਰੇ ਦੇਸ ਭਗਤ ਯਾਦਗਾਰ ਹਾਲ ਵਿਖੇ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ 'ਤੇ ਹਜਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਕਨਵੀਨਰਜ਼ ਸੁਖਚੈਨ ਸਿੰਘ ਖਹਿਰਾ,ਸਤੀਸ ਰਾਣਾ,ਜਗਦੀਸ਼ ਸਿੰਘ ਚਾਹਲ,ਸੁਖਦੇਵ ਸਿੰਘ ਸੈਣੀ,ਪਰੇਮ ਸਾਗਰ ਸ਼ਰਮਾ,ਮੇਘ ਸਿੰਘ ਸਿੱਧੂ,ਸੁਖਜੀਤ ਸਿੰਘ,ਜਰਮਨਜੀਤ ਸਿੰਘ ,ਠਾਕੁਰ ਸਿੰਘ,ਜਸਵੀਰ ਤਲਵਾੜਾ,ਅਭਿਨਾਸ ਚੰਦਰ ਸਰਮਾਂ,ਮੇਘ ਸਿੰਘ ਸਿੱਧੂ,ਪਿਆਰਾ ਸਿੰਘ,ਸਤਨਾਮ ਸਿੰਘ ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਭਰਵੀਂ ਕਨਵੈਨਸ਼ਨ ਕਰਕੇ ਕੈਪਟਨ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਆਰ ਪਾਰ ਦਾ ਸੰਘਰਸ਼ ਅਰੰਭ ਕਰਨ ਦਾ ਐਲਾਨ ਕਰ ਦਿੱਤਾ ਹੈ ।