ਨਵੀਂ ਦਿੱਲੀ :ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਆਪਣੇ ਪੈਰ ਪਸਾਰ ਰੱਖੇ ਹਨ ਪਰ ਇਸ ਦੀ ਰਫ਼ਤਾਰ ਹੌਲੀ ਹੌਲੀ ਘਟ ਰਹੀ ਹੈ ਅਤੇ ਇਸੇ ਲੜੀ ਤਹਿਤ ਆਈਸੀਐੱਮਆਰ ਅਨੁਸਾਰ ਭਾਰਤ ’ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਲਈ 19,20,477 ਸੈਂਪਲ ਟੈਸਟ ਕੀਤੇ ਗਏ। ਕਲ ਤਕ ਕੁੱਲ 37,62,32,162 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਹੁਣ ਭਾਰਤ ’ਚ ਬੀਤੇ 24 ਘੰਟਿਆਂ ’ਚ Corona ਦੇ ਨਵੇਂ ਮਾਮਲਿਆਂ ਦਾ ਅੰਕੜਾ ਬੀਤੇ 70 ਦਿਨਾਂ ’ਚ ਸੱਭ ਤੋਂ ਘੱਟ ਰਿਕਾਰਡ ਕੀਤਾ ਗਿਆ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ 4 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ। ਮੰਤਰਾਲੇ ਨੇ ਦਸਿਆ ਕਿ ਇਸ ਮਿਆਦ ’ਚ 1,21,311 ਪੀੜਤ ਠੀਕ ਹੋ ਕੇ ਹਸਪਤਾਲ ਤੋਂ ਡਿਸਚਾਰਜ ਕੀਤੇ ਗਏ। ਅੱਜ ਜਾਰੀ ਅੰਕੜਿਆਂ ਅਨੁਸਾਰ 24 ਘੰਟਿਆਂ ’ਚ 84,332 ਨਵੇਂ ਮਾਮਲੇ ਆਏ ਜੋ 70 ਦਿਨਾਂ ਤੋਂ ਬਾਅਦ ਸੱਭ ਤੋਂ ਘੱਟ ਹਨ।
ਅੱਜ ਲਗਾਤਾਰ ਪੰਜਵੇਂ ਦਿਨ ਭਾਰਤ ’ਚ ਇਕ ਲੱਖ ਤੋਂ ਘੱਟ ਕੋਰੋਨਾ ਲਾਗ ਦੇ ਮਾਮਲੇ ਆਏ ਹਨ ਜੋ ਪਿਛਲੇ 70 ਦਿਨਾਂ ’ਚ ਸੱਭ ਤੋਂ ਘੱਟ ਹੈ। 8 ਜੂਨ ਨੂੰ ਦੇਸ਼ ’ਚ 86,498 ਨਵੇਂ ਮਾਮਲੇ ਦਰਜ ਹੋਏ ਸਨ ਜੋ 2 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਰਿਹਾ। 2 ਅਪ੍ਰੈਲ ਨੂੰ ਦੇਸ਼ ’ਚ 89,129 ਨਵੇਂ ਇਨਫ਼ੈਕਸ਼ਨ ਦੇ ਮਾਮਲੇ ਆਏ। ਮਹਾਮਾਰੀ ਦੀ ਦੂਜੀ ਲਹਿਰ ਦੇ ਪ੍ਰਕੋਪ ਦਾ ਸਾਹਮਣਾ ਕਰ ਰਹੇ ਦੇਸ਼ ’ਚ ਹੁਣ ਇਨਫ਼ੈਕਸ਼ਨ ਦੇ ਮਾਮਲੇ ਘੱਟ ਹੋ ਰਹੇ ਹਨ। 7 ਮਈ ਨੂੰ ਦਰਜ ਹੋਏ ਇਨਫ਼ੈਕਸ਼ਨ ਦੇ ਨਵੇਂ ਮਾਮਲਿਆਂ ਦਾ ਅੰਕੜਾ 4,14,188 ਸੀ। 17 ਮਈ ਨੂੰ ਇਨਫ਼ੈਕਸ਼ਨ ਦੇ ਮਾਮਲਿਆਂ ’ਚ ਥੋਹੜੀ ਰਾਹਤ ਦੇ ਸੰਕੇਤ ਦਿਤੇ ਹਨ।