Friday, September 20, 2024

Wheat Crop

ਕੋਵਿਡ-19 ਤੋਂ ਬਚਾਅ ਲਈ ਪਟਿਆਲਾ ਜ਼ਿਲ੍ਹੇ 'ਚ ਸਥਾਪਤ ਕੀਤੀਆਂ ਆਰਜ਼ੀ ਮੰਡੀਆਂ ਖ਼ਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ 'ਚ ਹੋਈਆਂ ਸਹਾਈ

ਕੋਵਿਡ-19 ਦੇ ਵਧਦੇ ਕੇਸਾਂ ਦੌਰਾਨ 10 ਅਪ੍ਰੈਲ ਤੋਂ ਸ਼ੁਰੂ ਹੋਈ ਕਣਕ ਦੀ ਖ਼ਰੀਦ ਲਈ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਅਗਾਊਂ ਪ੍ਰਬੰਧਾਂ ਕੀਤੇ ਗਏ ਸਨ, ਜਿਸ ਤਹਿਤ ਪਟਿਆਲਾ ਜ਼ਿਲ੍ਹੇ 'ਚ ਪਹਿਲਾਂ ਬਣਾਈਆਂ ਜਾਂਦੀਆਂ 110 ਮੰਡੀਆਂ ਤੋਂ ਇਲਾਵਾ ਕੋਵਿਡ-19 ਤੋਂ ਬਚਾਅ ਲਈ ਮੰਡੀਆਂ 'ਚ ਭੀੜ ਘੱਟ ਰੱਖਣ ਦੇ ਮਕਸਦ ਨਾਲ ਇਸ ਵਾਰ ਜ਼ਿਲ੍ਹੇ 'ਚ 314 ਆਰਜ਼ੀ ਖ਼ਰੀਦ ਕੇਂਦਰ ਬਣਾਏ ਗਏ ਸਨ, ਜਿਨ੍ਹਾਂ ਵਿਚੋਂ 107 ਪੱਕੀਆਂ ਮੰਡੀਆਂ ਅਤੇ 291 ਆਰਜ਼ੀ ਖ਼ਰੀਦ ਕੇਂਦਰਾਂ 'ਚ ਕਣਕ ਦੀ ਆਮਦ ਹੋਈ ਹੈ। ਆਰਜੀ ਮੰਡੀਆਂ ਕਰਕੇ ਵੱਡੀਆਂ ਮੰਡੀਆਂ 'ਚ ਭੀੜ ਘੱਟ ਹੋਣ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਆਪਣੀ ਫ਼ਸਲ ਨੇੜਲੇ ਖ਼ਰੀਦ ਕੇਂਦਰ ਵਿਚ ਸੁੱਟਣ ਦੀ ਸਹੂਲਤ ਵੀ ਪ੍ਰਾਪਤ ਹੋਈ।

ਮੰਡੀਆਂ 'ਚ ਆਈ ਕਣਕ ਦਾ ਮੀਂਹ ਤੋਂ ਬਚਾਅ ਲਈ ਤਰਪਾਲਾਂ ਦੇ ਪੁਖ਼ਤਾ ਪ੍ਰਬੰਧ

ਪਟਿਆਲਾ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ 'ਚ ਵਿਕਣ ਲਈ ਆਈ ਕਣਕ ਨੂੰ ਮੀਂਹ ਆਦਿ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਰੀਦ ਏਜੰਸੀਆਂ ਰਾਹੀਂ ਕਣਕ ਦੇ ਇਸ ਸੀਜਨ ਦੀ ਸ਼ੁਰੂਆਤ 'ਚ ਹੀ ਲੋੜੀਂਦੀਆਂ ਤਰਪਾਲਾਂ ਪੁੱਜਦੀਆਂ ਕਰਵਾ ਦਿੱਤੀਆਂ ਸਨ। ਬੀਤੇ ਦਿਨੀਂ ਖਰਾਬ ਹੋਏ ਮੌਸਮ ਅਤੇ ਅੱਜ ਸਵੇਰੇ ਪਏ ਮੀਂਹ ਤੋਂ ਬਚਾਉਣ ਲਈ 3493 ਤਰਪਾਲਾਂ ਉਪਲਬੱਧ ਰਹੀਆਂ ਸਨ, ਜਿਨ੍ਹਾਂ ਦੀ ਵਰਤੋਂ ਨਾਲ ਜਿਣਸ ਨੂੰ ਖਰਾਬ ਹੋਣ ਤੋਂ ਬਚਾਅ ਲਿਆ ਗਿਆ।

ਸੂਬੇ ਵਿੱਚ ਖਰੀਦ ਦੇ 14ਵੇਂ ਦਿਨ 431396 ਮੀਟ੍ਰਿਕ ਟਨ ਕਣਕ ਦੀ ਹੋਈ ਖ਼ਰੀਦ

ਪੰਜਾਬ ਰਾਜ ਵਿੱਚ ਅੱਜ ਕਣਕ ਦੀ ਖਰੀਦ ਦੇ 14ਵੇਂ ਦਿਨ 431396 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਜਿਸ ਵਿਚੋਂ ਸਰਕਾਰੀ ਏਜੰਸੀਆਂ ਵੱਲੋਂ 431062  ਮੀਟ੍ਰਿਕ ਟਨ ਅਤੇ ਆੜ੍ਹਤੀਆਂ ਵਲੋਂ 334 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ  ਸੂਬੇ ਵਿੱਚ 431062 ਮੀਟ੍ਰਿਕ ਟਨ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਦੁਆਰਾ ਕੀਤੀ ਗੲੀ  ਹੈ 

ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ 284.74 ਕਰੋੜ ਰੁਪਏ ਦੀ ਹੋਈ ਸਿੱਧੀ ਅਦਾਇਗੀ

ਮੌਜੂਦਾ ਹਾੜੀ ਸੀਜ਼ਨ ਦੌਰਾਨ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਨਿਰਧਾਰਤ ਟੀਚੇ ਦੀ 74 ਫ਼ੀਸਦੀ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ ਮੰਡੀਆਂ 'ਚ ਪੁੱਜੀ 96 ਫ਼ੀਸਦੀ ਕਣਕ ਦੀ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ ਖ਼ਰੀਦ ਕਰ ਲਈ ਗਈ ਹੈ ਤੇ ਕਿਸਾਨਾਂ ਨੂੰ 284.74 ਕਰੋੜ ਰੁਪਏ ਦੀ ਸਿੱਧੀ ਅਦਾਇਗੀ ਉਨ੍ਹਾਂ ਦੇ ਖਾਤਿਆਂ 'ਚ ਵੀ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਹਰਸ਼ਰਨਜੀਤ ਸਿੰਘ

ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਆ ਰਹੀ ਕਣਕ ਦੀ ਨਾਲੋਂ ਨਾਲ ਹੋ ਰਹੀ ਹੈ ਖ਼ਰੀਦ

ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਦੀ ਜਿਣਸ ਦੀ ਖ਼ਰੀਦ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਜ਼ਿਲ੍ਹੇ 'ਚ 424 ਖ਼ਰੀਦ ਕੇਂਦਰ ਬਣਾਏ ਗਏ ਹਨ, ਜਿਥੇ ਆਉਣ ਵਾਲੀ ਕਣਕ ਦੀ ਨਾਲੋਂ ਨਾਲ ਖ਼ਰੀਦ ਕੀਤੀ ਜਾ ਰਹੀ ਹੈ ਅਤੇ ਜਿਣਸ ਦੀ ਅਦਾਇਗੀ ਵੀ ਕਿਸਾਨਾਂ ਦੇ ਖਾਤਿਆਂ 'ਚ ਪਾਉਣ ਦਾ ਕੰਮ ਨਿਰੰਤਰ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਹਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਕੋਵਿਡ-19 ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਪਹਿਲਾਂ

ਅਨਾਜ ਮੰਡੀਆਂ ਵਿਚ ਕਣਕ ਦੀ ਸੁਚੱਜੀ ਖਰੀਦ (Procurement of wheat crop) ’ਤੇ ਕਿਸਾਨਾਂ ਨੇ ਜਤਾਈ ਤਸੱਲੀ

ਬਰਨਾਲਾ : ਜ਼ਿਲਾ ਬਰਨਾਲਾ ਦੀਆਂ ਮੰਡੀਆਂ ਵਿੱਚ ਹਾੜੀ ਦੀ ਪ੍ਰਮੁੱਖ ਫਸਲ ਕਣਕ ਦੀ ਖਰੀਦ (Procurement of Wheat Crop) ਜਾਰੀ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਜਿੱਥੇ ਕਣਕ ਦੀ ਸੁਖਾਵੀਂ ਖਰੀਦ ਲਈ ਯਤਨ ਜਾਰੀ ਹਨ, ਉਥੇ ਕਰੋਨਾ ਮਹਾਮਾਰੀ ਤੋਂ ਬਚਾਅ ਸਬੰਧੀ ਇਹਤਿਆਤਾਂ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਜ਼ਿਲੇ ਦੀਆਂ ਮੰਡੀਆਂ ਵਿਚ 18 ਅਪਰੈਲ ਤੱਕ ਕਿਸਾਨਾਂ ਵੱਲੋਂ ਮੰਡੀਆਂ ਵਿਚ 2,08,443 ਮੀਟਿ੍ਰਕ ਟਨ ਕਣਕ ਲਿਆਂਦੀ ਗਈ ਹੈ।