ਕੈਨੇਡਾ : ਪੰਜਾਬੀ ਨੌਜਵਾਨ ਵਿਦੇਸ਼ਾਂ ਵਿਚ ਮੱਲਾਂ ਮਾਰ ਰਹੇ ਹਨ। ਸਖਤ ਮਿਹਨਤ ਤੇ ਲਗਨ ਨਾਲ ਵੱਡੀਆਂ-ਵੱਡੀਆਂ ਉਪਲਬਧੀਆਂ ਹਾਸਲ ਕਰਕੇ ਦੇਸ਼ ਤੇ ਮਾਪਿਆਂ ਦਾ ਨਾਂ ਰੌਸ਼ਨ ਕਰ ਰਹੇ ਹਨ। ਅਜਿਹੀ ਹੀ ਇਕ ਉਪਲਬਧੀ ਫਰੀਦਕੋਟ ਦੇ ਨੌਜਵਾਨ ਨੇ ਹਾਸਲ ਕੀਤੀ ਹੈ।
ਫਰੀਦਕੋਟ ਦਾ ਰਹਿਣ ਵਾਲਾ ਗੁਰਿੰਦਰ ਸਿੰਘ ਜੋ ਕਿ ਸਟੂਡੈਂਟ ਵੀਜ਼ੇ ਉਤੇ ਕੈਨੇਡਾ ਗਿਆ ਸੀ ਤੇ ਉਥੇ ਜਾ ਕੇ ਉਹ 30 ਸਾਲ ਦੀ ਉਮਰ ‘ਚ ਅਲਬਰਟਾ ‘ਚ MLA ਬਣ ਗਿਆ। ਗੁਰਿੰਦਰ ਸਿੰਘ ਕੈਲਗਰੀ ਕੈਨੇਡਾ ਵਿਚ ਸਭ ਤੋਂ ਛੋਟੀ ਉਮਰ ਦਾ ਵਿਧਾਇਕ ਬਣਿਆ ਹੈ।
ਦੱਸ ਦੇਈਏ ਕਿ ਗੁਰਿੰਦਰ ਸਿੰਘ 2011 ‘ਚ ਪੜਾਈ ਲਈ ਕੈਨੇਡਾ ਗਿਆ ਸੀ ਉਥੇ ਜਾ ਕੇ ਉਹ ਸਟੂਡੈਂਟ ਯੂਨੀਅਨ ਨਾਲ ਜੁੜ ਗਿਆ ਤੇ ਉਥੇ ਨੌਕਰੀ ਕਰਦੇ ਕਰਦੇ ਵਿਧਾਇਕ ਬਣ ਗਿਆ। ਕੈਨੇਡਾ ਵਿਚ ਵਿਧਾਇਕ ਬਣ ਕੇ ਗੁਰਿੰਦਰ ਸਿੰਘ ਜਦੋਂ ਅੱਜ ਆਪਣੇ ਪਿੰਡ ਪਰਤਿਆ ਤਾਂ ਮਾਪਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀ ਸੀ। ਗੁਰਿੰਦਰ ਸਿੰਘ ਨੇ ੳਲਡ ਸਟੂਡੈਂਟਸ ਐਸੋਸੀਏਸ਼ਨ, ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਤੋਂ ਸਿੱਖਿਆ ਹਾਸਲ ਕੀਤੀ ਹੈ ਤੇ ਕਾਲਜ ਵੱਲੋਂ ਵੀ ਗੁਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।