ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਵਲੋ ਸਿੱਧੂ ਨੂੰ ਨਕਾਰੇ ਜਾਣ ਉਤੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਗੱਲ ਕਿਤੇ ਬਣੇ, ਇਵੇ ਲੱਗ ਤਾਂ ਰਿਹਾ ਨਹੀ ਕਿਉ ਕਿ ਅਨੁਸ਼ਾਸ਼ਣ ਵਿਚ ਰਹਿਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਸਾਹਿਬ ਵੱਡੇ ਨੇਤਾ ਹਨ ਅਤੇ ਉਹ ਚਾਹੁਣ ਤਾਂ ਕਿਸੇ ਵੀ ਪਾਰਟੀ ਵਿਚ ਜਾ ਸਕਦੇ ਹਨ। ਗਰੇਵਾਲ ਨੇ ਕਿਹਾ ਕਿ ਇਹ ਸਿੱਧੂ ਦਾ ਆਪਣਾ ਫ਼ੈਸਲਾ ਹੈ ਕਿ ਉਨ੍ਹਾਂ ਅੱਗੇ ਭਵਿੱਖ ਵਿਚ ਕੀ ਕਰਨਾ ਹੈ।
ਇਸੇ ਸਬੰਧੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਕਾਂਗਰਸ ਅਸਲ ਵਿਚ ਹਾਰ ਚੁੱਕੀ ਹੈ, ਕਾਂਗਰਸ ਰਾਜ ਦੇ ਸਿਰਫ਼ ਅੱਠ ਮਹੀਨੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਸੋਚ ਨਹੀ ਸਕਦੇ ਸਨ ਕਿ ਇਹ ਕਾਂਗਰਸੀ ਐਨੇ ਡਿੱਗ ਜਾਣਗੇ।
ਇਸ ਸਬੰਧ ਵਿਚ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੀ ਬੇੜੀ ਇਸ ਸਮੇ ਡੁੱਬ ਰਹੀ ਹੈ, ਇਨਾਂ ਕਾਂਗਰਸੀਆਂ ਨੇ ਕੋਈ ਵਾਅਦਾ ਪੂਰਾ ਨਹੀ ਕੀਤਾ। ਚੀਮਾ ਨੇ ਕਿਹਾ ਕਿ ਬਹਿਬਲ ਕਲਾਂ ਕਾਂਡ ਦੀ ਆਖ਼ਰੀ ਰਿਪੋਰਟ ਹਾਈ ਕੋਰਟ ਤੋ ਆਉਣ ਤੋ ਬਾਅਦ ਇਨ੍ਹਾਂ ਕਾਂਗਰਸੀਆਂ ਦੀਆਂ ਆਸਾਂ ਉਤੇ ਪਾਣੀ ਫਿਰ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੀ ਅਸਲੀਅਤ ਸਾਹਮਣੇ ਆ ਗਈ ਹੈ ਇਸ ਲਈ ਕਾਂਗਰਸੀ ਅਸਤੀਫਿ਼ਆਂ ਦਾ ਡਰਾਮਾ ਕਰ ਰਹੇ ਹਨ।