ਮੋਹਾਲੀ : ਕਰੋਨਾਵਾਇਰਸ ਦੀ ਲਾਗ ਕਾਰਨ ਮੋਹਾਲੀ ਵਿੱਚ 8 ਦੇ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। ਜ਼ਿਲ੍ਹੇ ਵਿਚ 888 ਨਵੇਂ ਪਾਜ਼ੇਟਿਵ ਮਾਮਲੇ ਮਿਲੇ ਹਨ ਅਤੇ 774 ਦੇ ਕਰੀਬ ਮਰੀਜ਼ਾਂ ਨੇ ਕਰੋਨਾਵਾਇਰਸ ਨੂੰ ਮਾਤ ਦਿੱਤੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦਸਿਆ ਕਿ ਕਰੋਨਾਵਾਇਰਸ ਦੇ ਕੁੱਲ 45713 ਮਾਮਲੇ ਹਨ ਜਿਨ੍ਹਾਂ ਵਿਚੋਂ 36263 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 587 ਮਰੀਜ਼ਾਂ ਦਮ ਤੋੜ ਚੁੱਕੇ ਹਨ।
ਇਸ ਤੋਂ ਇਲਾਵਾ ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਤੇ ਨੇੜਲੇ ਖੇਤਰਾਂ ਵਿਚੋਂ ਸੱਭ ਤੋਂ ਵਧ ਮਾਮਲੇ 326 ਪ੍ਰਾਪਤ ਹੋਏ ਹਨ ਜਦਕਿ ਢਕੌਲੀ ਤੋਂ 248 ਮਾਮਲੇ ਮਿਲੇ ਹਨ। ਡੇਰਾ ਬੱਸੀ ਤੋਂ 106, ਲਾਲੜੂ ਤੋਂ 3, ਬੂਥਗੜ੍ਹ ਤੋਂ 12, ਘੜੂੰਆਂ ਤੋਂ 48, ਖਰੜ ਤੋਂ 123, ਕੁਰਾਲੀ ਤੋਂ 8 ਅਤੇ ਬਨੂੜ ਤੋਂ 14 ਮਾਮਲੇ ਕਰੋਨਾਵਾਇਰਸ ਦੇ ਮਿਲੇ ਹਨ।
ਜ਼ਿਲ੍ਹੇ ਵਿੱਚ ਕਰੋਨਾਵਾਇਰਸ ਤੋਂ ਬਚਣ ਲਈ ਲਾਕਡਾਊਨ ਦੀ ਪਾਲਣਾ ਕੀਤੀ ਜਾ ਰਹੀ ਹੈ। ਸਨਿੱਚਰਵਾਰ ਅਤੇ ਐਤਵਾਰ ਦੇ ਲਾਕਡਾਊਨ ਦੇ ਚਲਦਿਆਂ 5 ਵਜੇ ਤੋਂ ਸਵੇਰੇ 6 ਵਜੇ ਬਾਜ਼ਾਰ ਮੁਕੰਮਲ ਬੰਦ ਕੀਤੇ ਜਾ ਰਹੇ ਹਨ।