ਚੰਡੀਗੜ੍ਹ : ਪੰਜਾਬ ਵਿੱਚ ਕਰੋਨਾਵਾਇਰਸ ਦੀ ਲਾਗ ਦੇ ਅੱਜ 6812 ਨਵੇਂ ਮਾਮਲੇ ਸਾਹਮਣੇ ਆਏ ਹਨ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 5059 ਹੈ ਅਤੇ 138 ਮਰੀਜ਼ਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚੋਂ ਲੁਧਿਆਣਾ ਵਿਚ ਕਰੋਨਾਵਾਇਰਸ ਦਾ ਕਹਿਰ ਸੱਭ ਤੋਂ ਵੱਧ ਦਿਖ ਰਿਹਾ ਹੈ। ਲੁਧਿਆਣਾ ਵਿਚ 1350 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ ਐਸ.ਏ.ਐਸ. ਨਗਰ ਵਿਚ 888, ਪਟਿਆਲਾ ਵਿਚ 595, ਅੰਮਿ੍ਰਤਸਰ ਵਿੱਚ 478, ਹੁਸ਼ਿਆਰਪੁਰ ਵਿਚ 284, ਬਠਿੰਡਾ ਵਿਚ 515, ਗੁਰਦਾਸਪੁਰ ਵਿਚ 201, ਕਪੂਰਥਲਾ ਵਿਚ 142, ਐਸ.ਬੀ.ਐਸ. ਨਗਰ ਵਿਚ 56, ਪਠਾਨਕੋਟ ਵਿਚ 146, ਸੰਗਰੂਰ ਵਿਚ 165, ਫ਼ਿਰੋਜ਼ਪੁਰ ਵਿਚ 97, ਰੋਪੜ ਵਿਚ 146, ਫ਼ਰੀਦਕੋਟ ਵਿਚ 148, ਫ਼ਾਜ਼ਿਲਕਾ ਵਿਚ 265, ਮੁਕਤਸਰ ਵਿਚ 355, ਫ਼ਤਿਹਗੜ੍ਹ ਸਾਹਿਬ ਵਿਚ 58, ਮੋਗਾ ਵਿਚ 97, ਤਰਨ ਤਾਰਨ ਵਿਚ 53, ਮਾਨਸਾ ਵਿਚ 216, ਬਰਨਾਲਾ ਵਿਚ 55 ਮਾਮਲੇ ਸਾਹਮਣੇ ਆਏ ਹਨ।