Thursday, September 19, 2024

Malwa

ਓ. ਪੀ. ਸੋਨੀ ਨੂੰ ਮੈਡੀਕਲ ਕਾਲਜਾਂ ਦੇ ਹਸਪਤਾਲ ਵਿਚ ਕੰਮ ਕਰਦੀਆਂ ਨਰਸਿੰਗ ਯੂਨੀਅਨ ਵਲੋਂ ਭਵਿੱਖ ਵਿੱਚ ਕੋਈ ਹੜਤਾਲ ਨਾ ਕਰਨ ਦਾ ਦਿੱਤਾ ਭਰੋਸਾ

September 15, 2020 07:54 PM
Surjeet Singh Talwandi

ਚੰਡੀਗੜ੍ਹ : ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨਾਲ ਮੁਲਾਕਾਤ ਦੌਰਾਨ ਰਜਿੰਦਰ ਹਸਪਤਾਲ ਪਟਿਆਲਾ ਅਤੇ ਗੁਰੂ ਨਾਨਕ ਹਸਪਤਾਲ ਅੰਮਿ੍ਰਤਸਰ ਵਿਚ ਕੰਮ ਕਰਦੇ ਨਰਸਿੰਗ ਇੰਪਲਾਈਜ ਯੂਨੀਅਨ ਨੇ ਭਰੋਸਾ ਦਵਾਇਆ ਕਿ ਉਹ ਭਵਿੱਖ ਵਿਚ ਕੋਈ ਹੜਤਾਲ ਨਹੀਂ ਕਰਨਗੇ।

 

ਅੱਜ ਇਥੇ ਸ੍ਰੀ ਸੋਨੀ ਦੀ ਸਰਕਾਰੀ ਰਿਹਾਇਸ਼ ਤੇ ਗੁਰੂ ਤੇਗ ਬਹਾਦਰ ਨਰਸਿੰਗ ਇੰਪਲਾਈਜ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਨਾਲ ਮੰਗਾਂ ਸਬੰਧੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸ੍ਰੀ ਓਮ ਪ੍ਰਕਾਸ਼ ਸੋਨੀ ਵਲੋ ਕੀਤੀ ਗਈ। ਇਸ ਮੌਕੇ ਸ੍ਰੀ ਡੀ.ਕੇ. ਤਿਵਾੜੀ, ਪ੍ਰਮੁੱਖ ਸਕੱਤਰ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵੀ ਹਾਜ਼ਰ ਸਨ।

 

ਯੂਨੀਅਨ ਤੋਂ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਹੋਈ ਗੱਲਬਾਤ ਦੋਰਾਨ ਸ੍ਰੀ ਸੋਨੀ ਨੇ ਨਰਸਿੰਗ ਸਟਾਫ ਵਲੋਂ ਕਰੋਨਾ ਵਾਇਰਸ ਨਾਲ ਜਾਰੀ ਲੜਾਈ ਜਾਂ ਰਹੀ ਭੂਮਿਕਾ ਦੀ ਭਰਭੂਰ ਸ਼ਲਾਘਾ ਕੀਤੀ।

 

ਉਨ੍ਹਾਂ ਕਿਹਾ ਕਿ ਨਰਸਿੰਗ ਯੂਨੀਅਨ ਦੀ ਜੋ ਮੁੱਖ ਮੰਗ ਹੈ ਉਸ ਸਬੰਧੀ ਫੈਸਲਾ ਪੂਰੀ ਕੈਬਨਿਟ ਹੀ ਲੈ ਸਕਦੀ ਹੈ ਇਸ ਲਈ ਉਹ ਇਹ ਮਾਮਲਾ ਪੁਰਜ਼ੋਰ ਤਰੀਕੇ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਉਠਾਉਣਗੇ ਅਤੇ ਵਿਭਾਗੀ ਪੱਧਰ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ।ਇਸ ਮੌਕੇ ਯੂਨੀਅਨ ਦੀ ਪ੍ਰਧਾਨ ਸ੍ਰੀਮਤੀ ਕਰਮਜੀਤ ਕੌਰ ਔਲਖ ਅਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।   

Have something to say? Post your comment

 

More in Malwa

ਦੋ ਮਨਰੇਗਾ ਕਾਮਿਆਂ ਦਾ ਤੀਜੇ ਦਿਨ ਵੀ ਨਾ ਹੋਇਆ ਸਸਕਾਰ 

ਨੰਬਰਦਾਰਾਂ ਨੇ ਸਰਕਾਰ ਪ੍ਰਤੀ ਜਤਾਈ ਨਰਾਜ਼ਗੀ 

ਆਲਮੀ ਪੱਧਰ ਤੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਜ਼ਰੂਰੀ : ਡਾਕਟਰ ਫੂਲ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਵੋਟਾਂ ਬਣਾਉਣ ਦੀ ਆਖੀਰਲੀ ਮਿਤੀ ਵਿੱਚ ਵਾਧਾ : ਡਾ ਪੱਲਵੀ

ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਤਾਨਾਸ਼ਾਹੀ ਰਵਈਆ : ਆਈ ਡੀ ਪੀ

ਮ੍ਰਿਤਕ ਦੋ ਮਨਰੇਗਾ ਕਾਮਿਆਂ ਦੇ ਪਰਿਵਾਰਾਂ ਦੀ ਪ੍ਰਸ਼ਾਸਨ ਨਾਲ ਬਣੀ ਸਹਿਮਤੀ 

ਵਿਧਾਇਕ ਮਾਲੇਰਕੋਟਲਾ ਨੇ "ਸਵੱਛਤਾ ਹੀ ਸੇਵਾ 2024" ਮੁਹਿੰਮ ਤਹਿਤ ਪੰਦਰਵਾੜੇ ਦੀ ਕਰਵਾਈ ਸ਼ੁਰੂਆਤ

ਸੁਨਾਮ 'ਚ ਕਾਂਗਰਸੀਆਂ ਵੱਲੋਂ ਡੀਐਸਪੀ ਦਫ਼ਤਰ ਮੂਹਰੇ ਧਰਨਾ 

ਚਾਰ ਮਨਰੇਗਾ ਕਾਮਿਆਂ ਦੀ ਮੌਤ ਨੂੰ ਲੈਕੇ ਸੰਘਰਸ਼ ਕੀਤਾ ਤਿੱਖਾ 

ADC ਨੇ "ਖੇਡਾਂ ਵਤਨ ਪੰਜਾਬ ਦੀਆਂ-2024 " ਅਧੀਨ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਪ੍ਰਬੰਧਾਂ ਸਬੰਧੀ ਕੀਤੀ ਵੱਖ-2 ਅਧਿਕਾਰੀਆਂ ਨਾਲ ਮੀਟਿੰਗ