ਨਵੀਂ ਦਿੱਲੀ : ਏਅਰ ਇੰਡੀਆ ਅੱਜ ਤੋਂ ਯੂਨਾਈਟਿਡ ਕਿੰਗਡਮ ਲਈ ਹਵਾਈ ਉਡਾਣਾਂ ਨੂੰ ਫਿਰ ਤੋ ਸ਼ੁਰੂ ਕਰ ਰਿਹਾ ਹੈ। ਯੂਕੇ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਏਅਰਲਾਈਨ ਨੇ 24 ਅਪ੍ਰੈਲ ਤੋਂ 30 ਅਪ੍ਰੈਲ ਦੇ ਵਿਚਕਾਰ ਯੂਕੇ ਜਾਣ ਵਾਲੀ ਹੁਣ ਫਲਾਈਟਸ ਨੂੰ ਮੁਅੱਤਲ ਕਰ ਦਿੱਤਾ ਸੀ। ਬ੍ਰਿਟੇਨ ਸਰਕਾਰ ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਨੂੰ ਰੈੱਡ ਲਿਸਟ 'ਚ ਸ਼ਾਮਲ ਕਰ ਦਿੱਤਾ ਸੀ।
ਹੁਣ ਮੁੰਬਈ ਤੋਂ ਲੰਡਨ ਦੇ ਹੀਥਰੋ ਏਅਰਪੋਰਟ ਲਈ ਅੱਜ ਤੋਂ ਸ਼ੁਰੂ ਹੋਣ ਵਾਲੀਆਂ ਉਡਾਣਾਂ ਦਾ ਸੰਚਾਲਨ ਕਰੇਗੀ। ਏਅਰ ਇੰਡੀਆ ਨੇ ਦੱਸਿਆ ਕਿ ਲੰਡਨ ਤੋਂ ਵਾਪਸੀ ਲਈ ਉਡਾਣ ਵੀ ਅੱਜ ਦੀ ਹੀ ਹੈ। ਉੱਥੇ ਹੀ ਦਿੱਲੀ ਤੋਂ ਹੀਥਰੋ ਲਈ ਪਹਿਲੀ ਫਲਾਈਟ 2 ਮਈ ਨੂੰ ਹੈ ਤੇ ਬੈਂਗਲੁਰੂ ਤੋਂ ਹੀਥਰੋ ਏਅਰਪੋਰਟ ਲਈ ਫਲਾਈਟ 5 ਮਈ ਨੂੰ ਸੰਚਾਲਿਤ ਕੀਤੀ ਜਾਵੇਗੀ। ਏਅਰ ਇੰਡੀਆ ਨੇ ਦੱਸਿਆ ਕਿ ਅਧਿਕਾਰਤ ਵੈੱਬਸਾਈਟ, ਮੋਬਾਈਲ ਐਪ, ਬੁਕਿੰਗ ਆਫਿਸ, ਕਾਲ ਸੈਂਟਰ ਤੇ ਆਥੋਰਾਈਜ਼ਡ ਟ੍ਰੈਵਲ ਏਜੰਟਾਂ ਜ਼ਰੀਏ ਫਲਾਈਟ ਲਈ ਬੁਕਿੰਗ ਕੀਤੀ ਜਾ ਸਕੇਗੀ।
ਏਅਰ ਇੰਡੀਆ ਨੇ ਟਵੀਟ ਦੀ ਇਕ ਸੀਰੀਜ਼ 'ਚ ਕਿਹਾ, 'ਜਿਨ੍ਹਾਂ ਯਾਤਰੀਆਂ ਨੇ ਇਨ੍ਹਾਂ ਦਿਨਾਂ ਲਈ ਪਹਿਲਾਂ ਤੋਂ ਹੀ ਬੁਕਿੰਗ ਕਰਵਾ ਰੱਖੀ ਹੈ ਤੇ ਉਹ ਯਾਤਰਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਦੇ ਲਈ ਮੁੜ ਬੁਕਿੰਗ ਕਰਨੀ ਪਵੇਗੀ ਤੇ ਇਸ ਨੂੰ ਰਿਵੈਲੀਡੇਟ ਕਰਨਾ ਪਵੇਗਾ।