ਕਾਮੇਡੀਅਨ ਕਪਿਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪਾਕਿਸਤਾਨ ਤੋਂ ਈ-ਮੇਲ ਜ਼ਰੀਏ ਇਹ ਧਮਕੀ ਦਿੱਤੀ ਗਈ ਹੈ। ਕਪਿਲ ਤੋਂ ਇਲਾਵਾ ਰਾਜਪਾਲ ਯਾਦਵ, ਕੋਰੀਓਗ੍ਰਾਫਰ ਰੇਮੋ ਡਿਸੂਜਾ ਤੇ ਕਾਮੇਡੀਅਨ ਸੁਗੰਧਾ ਮਿਸ਼ਰਾ ਨੂੰ ਵੀ ਧਮਕੀ ਦਿੱਤੀ ਗਈ। ਈ-ਮੇਲ ਵਿਚ ਲਿਖਿਆ ਗਿਆ ਹੈ ਕਿ ਅਸੀਂ ਤੁਹਾਡੀ ਐਕਟੀਵਿਟੀ ‘ਤੇ ਨਜ਼ਰ ਰੱਖੀ ਹੋਈ ਹੈ। ਅਸੀਂ ਤੁਹਾਡੇ ਧਿਆਨ ਵਿਚ ਗੰਭੀਰ ਮਾਮਲਾ ਲਿਆਏ ਹਾਂ। ਇਹ ਕੋਈ ਪਬਲਿਕ ਸਟੰਟ ਜਾਂ ਤੁਹਾਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਨਹੀਂ ਹੈ। ਸਾਡੀ ਬੇਨਤੀ ਹੈ ਕਿ ਇਸ ਨੂੰ ਗੰਭੀਰਤਾ ਨਾਲ ਲਓ ।
ਈ-ਮੇਲ ਵਿਚ ਇਹ ਵੀ ਲਿਖਿਆ ਹੈ ਕਿ ਜੇਕਰ ਅਜਿਹਾ ਨਹੀਂ ਕੀਤਾ ਤਾਂ ਇਹ ਤੁਹਾਡੇ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ‘ਤੇ ਅਸਰ ਪਾ ਸਕਦਾ ਹੈ। ਅਸੀਂ ਅਗਲੇ ਘੰਟੇ ਵਿਚ ਇਸ ਈ-ਮੇਲ ਦਾ ਜਵਾਬ ਚਾਹੁੰਦੇ ਹਾਂ। ਅਜਿਹਾ ਨਹੀਂ ਕੀਤਾ ਤਾਂ ਅਸੀਂ ਮੰਨ ਲਵਾਂਗੇ ਕਿ ਤੁਸੀਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਅਸੀਂ ਤੁਹਾਡੇ ਖਿਲਾਫ ਐਕਸ਼ਨ ਲਵਾਂਗੇ। ਮਾਮਲੇ ਵਿਚ ਮੁੰਬਈ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਕਪਿਲ ਸ਼ਰਮਾ, ਰਾਜਪਾਲ ਯਾਦਵ ਜਾਂ ਰੇਮੋ ਡਿਸੂਜਾ ਦਾ ਇਸ ‘ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।