ਸਰਕਾਰ ਨੇ ਦੇਰੀ ਨਾਲ ਇਨਕਮ ਟੈਕਸ ਰਿਟਰਨ (ITR) ਭਰਨ ਦੀ ਆਖਰੀ ਤਰੀਕ ਵਧਾ ਦਿੱਤੀ ਹੈ। ਸਰਕਾਰ ਨੇ ਇਸ ਦੀ ਸਮਾਂ ਸੀਮਾ 31 ਦਸੰਬਰ ਤੋਂ ਵਧਾ ਕੇ 15 ਜਨਵਰੀ 2025 ਕਰ ਦਿੱਤੀ ਹੈ। ਇਨਕਮ ਟੈਕਸ ਵਿਭਾਗ ਨੇ ਲੇਟ ਫੀਸ ਦੇ ਨਾਲ ITR ਫਾਈਲ ਕਰਨ ਦੀ ਆਖਰੀ ਮਿਤੀ 15 ਜਨਵਰੀ, 2025 ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਸਮਾਂ ਸੀਮਾ ਵੀ 31 ਦਸੰਬਰ ਨੂੰ ਖਤਮ ਹੋ ਰਹੀ ਸੀ। ਇੱਥੇ ਤੁਹਾਨੂੰ ਦੱਸ ਦੇਈਏ ਕਿ ਵਿੱਤੀ ਸਾਲ 2023-24 ਲਈ ਬਿਨਾਂ ਕਿਸੇ ਲੇਟ ਫੀਸ ਦੇ ITR ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ ਸੀ।
ਲੇਟ ਫੀਸ ਨਾਲ ITR 2023-24 ਭਰਨ ਦੀ ਸਮਾਂ ਸੀਮਾ ਵਧਾ ਦਿੱਤੀ ਗਈ ਹੈ ਜਿਸ ਤਹਿਤ ਜੇ ਤੁਹਾਡੀ ਆਮਦਨ 5 ਲੱਖ ਰੁਪਏ ਤੋਂ ਘੱਟ ਹੈ ਤਾਂ ਲੇਟ ਫੀਸ 1000 ਹਜ਼ਾਰ ਰੁਪਏ ਹੋਵੇਗੀ ਜਦੋਂ ਕਿ ਜੇ ਤੁਹਾਡੀ ਆਮਦਨ 5 ਲੱਖ ਰੁਪਏ ਤੋਂ ਵੱਧ ਹੈ ਤਾਂ ਲੇਟ ਫੀਸ 5,000 ਰੁਪਏ ਹੋਵੇਗੀ। ਲੇਟ ਫੀਸ ਤੋਂ ਬਗੈਰ ITR ਫਾਈਲ ਨਹੀਂ ਕੀਤੀ ਜਾ ਸਕੇਗੀ।