ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਮਨਗਰ ਵਿੱਚ ਵੰਤਾਰਾ ਪਸ਼ੂ ਬਚਾਓ ਅਤੇ ਮੁੜ ਵਸੇਬਾ ਕੇਂਦਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਗੁਜਰਾਤ ਦੇ ਤਿੰਨ ਦਿਨਾਂ ਦੌਰੇ ‘ਤੇ ਸਨ। ਵੰਤਾਰਾ 2,000 ਤੋਂ ਵੱਧ ਕਿਸਮਾਂ ਦਾ ਘਰ ਹੈ ਅਤੇ 1.5 ਲੱਖ ਤੋਂ ਵੱਧ ਬਚਾਏ ਗਏ ਜਾਨਵਰ ਹਨ। ਪ੍ਰਧਾਨ ਮੰਤਰੀ ਨੇ ਵੰਤਾਰਾ ਵਿਖੇ ਜੰਗਲੀ ਜੀਵ ਹਸਪਤਾਲ ਦਾ ਵੀ ਦੌਰਾ ਕੀਤਾ, ਜਿਸ ਵਿੱਚ ਐਮਆਰਆਈ, ਸੀਟੀ ਸਕੈਨ ਅਤੇ ਆਈਸੀਯੂ ਸਮੇਤ ਕਈ ਸਹੂਲਤਾਂ ਹਨ। ਹਸਪਤਾਲ ਵਿੱਚ ਵਾਈਲਡਲਾਈਫ ਐਨੇਸਥੀਸੀਆ, ਕਾਰਡੀਓਲੋਜੀ, ਨੈਫਰੋਲੋਜੀ, ਐਂਡੋਸਕੋਪੀ, ਡੈਂਟਿਸਟਰੀ, ਇੰਟਰਨਲ ਮੈਡੀਸਨ ਆਦਿ ਸਮੇਤ ਕਈ ਵਿਭਾਗ ਹਨ।