Friday, January 24, 2025

National

ਮਾਨਸਾ ਜ਼ਿਲ੍ਹੇ ਦਾ ਅਗਨੀਵੀਰ ਲਵਪ੍ਰੀਤ ਸਿੰਘ ਜੰਮੂ-ਕਸ਼ਮੀਰ ‘ਚ ਸ਼ਹੀਦ

January 23, 2025 08:23 PM
SehajTimes

ਜੰਮੂ ਕਸ਼ਮੀਰ : ਜੰਮੂ ਕਸ਼ਮੀਰ ਦੇ ਕੁੱਪਵਾੜਾ ਵਿੱਚ ਦਹਿਸ਼ਤਗਰਦਾਂ ਦੀ ਗੋਲੀ ਲੱਗਣ ਕਾਰਨ ਮਾਨਸਾ ਦੇ ਪਿੰਡ ਅਕਲੀਆ ਦਾ 24 ਸਾਲਾ ਅਗਨੀਵੀਰ ਜਵਾਨ ਲਵਪ੍ਰੀਤ ਸਿੰਘ ਸ਼ਹੀਦ ਹੋ ਗਿਆ ਹੈ। ਲਵਪ੍ਰੀਤ ਸਿੰਘ ਭਾਰਤੀ ਫੌਜ ਵਿੱਚ ਅਗਨੀਵੀਰ ਵਜੋਂ 2 ਸਾਲ ਪਹਿਲਾਂ ਭਰਤੀ ਹੋਇਆ ਸੀ। ਸ਼ਹੀਦ ਅਗਨੀ ਵੀਰ ਲਵਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਅੱਜ ਬਾਅਦ ਦੁਪਹਿਰ ਜ਼ਿਲ੍ਹੇ ਦੇ ਪਿੰਡ ਅਕਲੀਆ ਵਿਖੇ ਪਹੁੰਚੇਗੀ, ਜਿੱਥੇ ਲਵਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਲਵਪ੍ਰੀਤ ਦੀ ਸ਼ਹਾਦਤ ‘ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਬਹਾਦਰ ਜਵਾਨ ਦੇ ਦੇਸ਼ ਪ੍ਰਤੀ ਹੌਸਲੇ ਤੇ ਸਿਦਕ ਨੂੰ ਦਿਲੋਂ ਸਲਾਮ। ਮੁੱਖ ਮੰਤਰੀ ਨੇ ਕਿਹਾ ਕਿ ਔਖੇ ਸਮੇਂ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਹੈ ਅਤੇ ਵਾਅਦੇ ਮੁਤਾਬਕ ਹਰ ਸੰਭਵ ਮਦਦ ਕੀਤੀ ਜਾਵੇਗੀ। ਸਾਡੇ ਲਈ ਸਾਡੇ ਜਵਾਨ ਸਾਡਾ ਮਾਣ ਨੇ ਭਾਵੇਂ ਉਹ ਅਗਨੀਵੀਰ ਹੀ ਕਿਉਂ ਨਾ ਹੋਣ।

Have something to say? Post your comment

 

More in National

ਕਾਮੇਡੀਅਨ ਕਪਿਲ ਸ਼ਰਮਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Income Tax ਫਾਈਲ ਕਰਨ ਦੀ ਤਰੀਕ 15 ਜਨਵਰੀ ਤੱਕ ਵਧੀ

ਪੰਜਾਬ ਸਰਕਾਰ ਵੱਲੋਂ ਹਰਜੋਤ ਸਿੰਘ ਬੈਂਸ ਅਤੇ ਕੇ.ਏ.ਪੀ.ਸਿਨਹਾ ਵਲੋਂ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ

ਦੇਸ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਹੀਂ ਰਹੇ

ਨਾਨਕ ਸਾਈਂ ਫਾਊਂਡੇਸ਼ਨ ਦੇ ਮੁਖੀ ਪੰਢਰੀਨਾਥ ਬੋਕਾਰੇ ਨੇ ਪੰਜਾਬ ਦਾ ਕਮਿਊਨਿਟੀ ਹਾਰਮਨੀ ਐਵਾਰਡ ਜਿੱਤਿਆ

ਪੰਜਾਬ ਭਵਨ ਵਿਖੇ ਲੱਗਣੀਆਂ ਸ਼ੁਰੂ ਹੋਈਆਂ ਪੰਜਾਬੀ ਸਾਹਿਤਕਾਰਾਂ ਦੀਆਂ ਤਸਵੀਰਾਂ

ਹਰਭਜਨ ਸਿੰਘ ਈ.ਟੀ.ਓ ਵੱਲੋਂ ਉੱਤਰੀ ਰਾਜਾਂ ਵਿਚ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਕੇਂਦਰ ਪਾਸੋਂ ਬਾਇਓਮਾਸ ਪਾਵਰ ਪ੍ਰਾਜੈਕਟਾਂ ਲਈ ਸਬਸਿਡੀ ਦੀ ਮੰਗ

ਆਂਗਣਵਾੜੀ ਵਰਕਰਾਂ-ਹੈਲਪਰਾਂ ਨਾਲ ਸਥਾਈ ਸਿਵਲ ਕਰਮਚਾਰੀਆਂ ਦੇ ਬਰਾਬਰ ਸਲੂਕ ਕਰੋ : ਗੁਜਰਾਤ ਹਾਈ ਕੋਰਟ

ਜਿੱਥੇ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ ਉੱਥੇ ਰਿਕਵਰੀ ਦੁਗਣੀ ਹੋ ਜਾਂਦੀ ਹੈ : ਮੋਦੀ

ਮੋਮੋਜ਼ ਖਾਣ ਨਾਲ ਔਰਤ ਦੀ ਮੌਤ ਬੱਚੇ ਹਸਪਤਾਲ ਵਿੱਚ ਇਲਾਜ ਅਧੀਨ