ਨੱਥੂਵਾਲਾ ਗਰਬੀ : ਸ਼ੇਰੇ ਏ ਪੰਜਾਬ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਹ ਨੇ ਪਿੰਡ ਚੂਹੜਚੱਕ ਵਿਖੇ ਹਰਬੰਸ ਸਿੰਘ ਅਮਰੀਕਾ ਦੇ ਘਰ ਵਿੱਚ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਮਜਬੂਤ ਕਰਨ ਲਈ ਸੰਗਤਾਂ ਨਾਲ ਵਿਚਾਰਾਂ ਕੀਤੀਆਂ ਇਸ ਸਮੇਂ ਜਥੇਦਾਰ ਬੂਟਾ ਸਿੰਘ ਰਣਸੀਹ ਨੇ ਦੱਸਿਆ ਕਿ ਹੁਣ ਤੱਕ ਸਾਰੀਆਂ ਸਰਕਾਰਾਂ ਨੇ ਪੰਜਾਬ ਦੇ ਸਰ ਉੱਪਰ ਸਿਰਫ ਤੇ ਸਿਰਫ ਕਰਜਾ ਹੀ ਚੜਾਇਆ ਹੈ ਚਾਹੇ ਉਹ ਪਹਿਲਾਂ ਕਾਂਗਰਸ ਅਤੇ ਬਾਅਦ ਵਿੱਚ ਬਾਦਲ ਭਾਜਪਾ ਸਰਕਾਰ ਅਤੇ ਹਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਵਿੱਚੋਂ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਸਰ ਉੱਪਰੋਂ ਇੱਕ ਵੀ ਰੁਪਈਆ ਕਰਜ ਨਹੀਂ ਉਤਾਰਿਆ ਸਗੋਂ ਕਿਸੇ ਨਾ ਕਿਸੇ ਬਹਾਨੇ ਕਰਜ ਹੋਰ ਚੱਕਿਆ ਹੈ ਨਾਹੀ ਨੌਜਵਾਨਾਂ ਲਈ ਰੋਜ਼ਗਾਰ ਉਪਲੱਬਧ ਕਰਵਾ ਸਕੀਆਂ ਹਨ ਜਿਸ ਦੇ ਫਲ ਸਰੂਪ ਪੰਜਾਬ ਦੀ ਨੌਜਵਾਨ ਪੀੜ ਵਿਦੇਸ਼ਾਂ ਵੱਲ ਭੱਜ ਰਹੀ ਹੈ ਅਤੇ ਪੰਜਾਬ ਦਾ ਆਰਥਿਕ ਤੌਰ ’ਤੇ ਅਤੇ ਵਿਦਿਅਕ ਤੌਰ ਤੇ ਵੱਡਾ ਨੁਕਸਾਨ ਹੋ ਰਿਹਾ ਹੈ ਇਸ ਦਾ ਇੱਕੋ ਹੀ ਹੱਲ ਹੈ ਕਿ ਪੰਜਾਬ ਅੰਦਰ ਖੇਤਰੀ ਪਾਰਟੀ ਦਾ ਰਾਜ ਆਵੇ ਅਤੇ ਉਹ ਪੰਥਕ ਸੋਚ ਰੱਖਦੇ ਹੋਣ ਜਿਸ ਲਈ ਸ਼ੇਰੇ ਪੰਜਾਬ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਇਕੱਤਰ ਕਰਕੇ 2027 ਵਿੱਚ ਪੰਜਾਬ ਅੰਦਰ ਪੰਥਕ ਸੋਚ ਰੱਖਣ ਵਾਲੀ ਪੰਜਾਬ ਦੇ ਦਰਦੀਆਂ ਦੀ ਸਰਕਾਰ ਬਣਾਵੇਗੀ ਇਸ ਸਮੇਂ ਜਥੇਦਾਰ ਜੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸ਼ੇਰੇ ਏ ਪੰਜਾਬ ਅਕਾਲੀ ਦਲ ਪੰਜਾਬ ਅੰਦਰ ਵੱਡੀਆਂ ਗਤੀਵਿਧੀਆਂ ਕਰੇਗੀ। ਇਸ ਸਮੇਂ ਉਨ੍ਹਾਂ ਨਾਲ ਦਵਿੰਦਰ ਸਿੰਘ ਖਾਲਸਾ, ਹਰਬੰਸ ਸਿੰਘ ਅਮਰੀਕਾ, ਤਰਸੇਮ ਸਿੰਘ, ਰਾਜ ਕੁਮਾਰ, ਬਲਦੇਵ ਸਿੰਘ, ਚਮਕੌਰ ਸਿੰਘ, ਅਮਰ ਸਿੰਘ, ਸੁਖਮਿੰਦਰ ਸਿੰਘ, ਮਹਿੰਦਰ ਸਿੰਘ, ਹਾਕਮ ਸਿੰਘ, ਅਰਜਨ ਸਿੰਘ, ਸੋਹਨ ਸਿੰਘ, ਕਰਤਾਰ ਸਿੰਘ, ਸਵਰਨ ਸਿੰਘ, ਨਿਰਮਲ ਸਿੰਘ, ਗੁਰਮੇਲ ਸਿੰਘ ਚੂਹੜ ਚੱਕ, ਬਲਵਿੰਦਰ ਸਿੰਘ, ਦੀਪਕ ਕੁਮਾਰ, ਅਮਨਦੀਪ ਸਿੰਘ, ਭਜਨ ਸਿੰਘ ਆਦਿ ਹਾਜ਼ਰ ਸਨ।