ਹੁਸ਼ਿਆਰਪੁਰ : ਇੰਡੀਆ ਦੇ ਗ੍ਰਹਿ ਵਜੀਰ ਅੰਮ੍ਰਿਤ ਸ਼ਾਹ ਵਲੋ ਰਾਜ ਸਭਾ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਕੌਮ ਦੇ ਮਹਾਨ ਨਾਇਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਿਰੁੱਧ ਅਪਮਾਨਜਨਕ ਢੰਗ ਨਾਲ ਟਿੱਪਣੀ ਕਾਰਨ ਵਿਰੁੱਧ ਸ਼੍ਰੋਮਣੀ ਅਕਾਲ ਦਲ (ਅੰਮ੍ਰਿਤਸਰ) ਵੱਲੋਂ ਗੁਰਦੀਪ ਸਿੰਘ ਖੁਣ ਖੁਣ ਸੀਨੀਅਰ ਮੀਤ ਪ੍ਰਧਾਨ ਕਿਸਾਨ ਵਿੰਗ, ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਇੱਕ ਯਾਦ ਪੱਤਰ ਅਰਸ਼ਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਦੇਸ਼ ਦੇ ਰਾਸ਼ਟਰਪਤੀ ਬੀਬੀ ਦਰੋਪਤੀ ਮੁਰਮੂ ਨੂੰ ਸਖਤ ਨੋਟਿਸ ਲੈਣ ਸਬੰਧੀ ਦਿੱਤਾ ਗਿਆ ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਗੁਰਦੀਪ ਸਿੰਘ ਖੁਣ ਖੁਣ ਗੁਰਨਾਮ ਸਿੰਘ ਸਿੰਗੜੀਵਾਲਾ ਆਦਿ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਮਤੱਸਬੀ ਸੋਚ ਵਾਲੀ ਹੁਕਮਰਾਨ ਪਾਰਟੀ ਦੇ ਗ੍ਰਹਿ ਵਜ਼ੀਰ ਅਮਿਤ ਸ਼ਾਹ ਵੱਲੋਂ ਰਾਜ ਸਭਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਕੌਮ ਦੇ ਨਾਇਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜਿਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 20ਵੀਂ ਸਦੀ ਦਾ ਮਹਾਨ ਸਿੱਖ ਵਜੋਂ ਸਨਮਾਨਿਤ ਕਰਕੇ ਉਹਨਾਂ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਗਾਈ ਹੋਈ ਹੈ ਪਰ ਕੱਟੜ ਫਿਰਕੂ ਸੋਚ ਦੇ ਮਾਲਕ ਅਮਿਤ ਸ਼ਾਹ ਵਲੋ ਦੁਨੀਆਂ ਭਰ ਵਿੱਚ ਸਰਬੱਤ ਦਾ ਭਲਾ ਚਾਹੁਣ ਵਾਲੀ ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰਨ ਦੇ ਦੁੱਖਦਾਈ ਅਮਲ ਹੋਏ ਹਨ ਜਿਸ ਲਈ ਆਪ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਉਹਨਾਂ ਤੋਂ ਆਪਣੇ ਵਿਧਾਨਿਕ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਨਤਕ ਤੌਰ ਤੇ ਮਾਫੀ ਮੰਗਵਾਉਣ ਦੀ ਸਲਾਹ ਦਿੰਦੇ ਹੋਏ ਉੱਦਮ ਕਰ ਸਕੋ ਤਾਂ ਜੋ ਕੋਈ ਵੀ ਬਹੁਤਗਿਣਤੀ ਨਾਲ ਸਬੰਧਿਤ ਫਿਰਕੂ ਸੋਚ ਦਾ ਮਾਲਕ ਸਿੱਖਾਂ ਵਰਗੀ ਘੱਟ ਗਿਣਤੀ ਕੌਮ ਦੇ ਸਤਿਕਾਰਤ ਝੰਡਿਆਂ ਅਤੇ ਨਾਇਕਾਂ ਦਾ ਅਪਮਾਨ ਕਰਨ ਦੀ ਗੁਸਤਾਖੀ ਨਾ ਕਰ ਸਕੇ ਇਸ ਸਮੇਂ ਸੰਦੀਪ ਸਿੰਘ ਖਾਲਸਾ ਟਾਂਡਾ, ਜਗਜੀਤ ਸਿੰਘ ਬੱਤਰਾ, ਅਮਰਜੀਤ ਸਿੰਘ ਗੋਕਲ ਨਗਰ, ਕੁਲਵੰਤ ਸਿੰਘ ਅਲਾਵਲਪੁਰ, ਗੁਰਵਿੰਦਰ ਸਿੰਘ ਮਿਆਣੀ, ਅਮਰ ਹੀਰਾ, ਦਿਨੇਸ਼ ਸਿੰਘ, ਦਲੀਪ ਕੁਮਾਰ ਆਦਿ ਹਾਜ਼ਰ ਸਨ !