ਹੁਸ਼ਿਆਰਪੁਰ : ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਹੰਗਾਮੀ ਮੀਟਿੰਗ ਫੋਰਸ ਦੇ ਬਲਾਕ ਹਰਿਆਣਾ ਭੂੰਗਾ ਦੇ ਪ੍ਰਧਾਨ ਅਨਿਲ ਕੁਮਾਰ ਬੰਟੀ ਅਤੇ ਉੱਪ ਪ੍ਰਧਾਨ ਰਾਹੁਲ ਕਲੋਤਾ ਦੀ ਪ੍ਰਧਾਨਗੀ ਹੇਠ ਪਿੰਡ ਬਸੀ ਬਾਹਦ ਹਰਿਆਣਾ ਭੂੰਗਾ ਵਿਖ਼ੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਫੋਰਸ ਦੇ ਆਗੂਆਂ ਨੇ ਕਿਹਾ ਕਿ ਵਿਦੇਸ਼ ਵਿੱਚ ਰਹਿੰਦੇ ਅਖੌਤੀ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਖਿਲਾਫ ਕੀਤੀ ਗਈ ਟਿੱਪਣੀ ਦੇ ਰੋਸ ਵਿੱਚ ਦੇਸ਼ ਦੇ ਵੱਖ-ਵੱਖ ਸਹਿਰਾ ਤੇ ਕਸਬਿਆਂ ਵਿੱਚ ਅਖੌਤੀ ਆਗੂ ਪੰਨੂੰ ਦੇ ਖਿਲਾਫ ਮੁਜਾਹਰੇ ਕੀਤੇ ਗਏ। ਉਹਨਾਂ ਸਖਤ ਲਫਜ਼ਾਂ ਵਿਚ ਆਖਿਆ ਕਿ ਪੰਨੂ ਵਰਗੇ ਅਖੌਤੀ ਲੋਕ ਡਾ. ਅੰਬੇਡਕਰ ਜੀ ਤੋਂ ਜਾਣੂ ਨਹੀਂ ਹੈ। ਉਹਨਾਂ ਕਿਹਾ ਕਿ ਬਾਬਾ ਸਾਹਿਬ ਭੀਮ ਰਾਉ ਅੰਬੇਡਕਰ ਜੀ ਇਕੱਲੇ ਐਸਸੀ ਸਮਾਜ,ਦੇ ਹੀ ਨਹੀਂ ਉਹ ਤਾ ਸਾਰੇ ਭਾਰਤ ਵਾਸੀਆਂ ਦੇ ਰਹਿਨੁਮਾ ਹਨ। ਉਹਨਾਂ ਕਿਹਾ ਕਿ ਜਿਹੜੇ ਇਨਸਾਨ ਨੇ ਕਲਾਸ ਤੋਂ ਬਾਹਰ ਬਹਿ ਕੇ ਆਪਣੀ ਪੜ੍ਹਾਈ ਕਰਕੇ ਭਾਰਤ ਦਾ ਸੰਵਿਧਾਨ ਲਿਖਿਆ ਹੋਵੇ ਉਸ ਲਈ ਇੱਕ ਗਵਾਰ ਅਨਪੜ੍ਹ,ਗੱਦਾਰ ਫੁੱਟ-ਪਾਊ ਅਤੇ ਸ਼ਰਾਰਤੀ ਅਨਸਰ ਵੱਲੋਂ ਇਹੋ ਜਿਹੀ ਸ਼ਬਦਾਵਲੀ ਵਰਤਣੀ ਸਹਿਣਯੋਗ ਨਹੀਂ ਹੈ। ਉਹਨਾਂ ਕਿਹਾ ਕਿ ਇਹੋ ਜਿਹੇ ਸ਼ਰਾਰਤੀ ਅਨਸਰ ਦੇਸ਼ ਅੰਦਰ ਪੱਖਪਾਤ, ਊਚ-ਨੀਚ ਤੇ ਜਾਤ-ਪਾਤ ਦਾ ਵੱਡੇ ਪੱਧਰ 'ਤੇ ਵਖਰੇਵਾਂ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ ਪਰ ਐਸਸੀ ਸਮਾਜ ਇਹੋ ਜਿਹੀਆਂ ਹਰਕਤਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ ਉਹਨਾਂ ਕਿਹਾ ਕਿ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਨੇ ਭਾਰਤ ਅੰਦਰ ਹੀ ਨਹੀਂ ਪੂਰੇ ਵਿਸ਼ਵ ਵਿੱਚ ਸਭ ਤੋਂ ਵੱਧ ਪੜ੍ਹੇ-ਲਿਖੇ ਇਨਸਾਨ ਹੋਣ ਦਾ ਮਾਣ ਪ੍ਰਾਪਤ ਕੀਤਾ। ਉਹਨਾਂ ਕਿਹਾ ਕਿ ਪੰਨੂ ਵਰਗੇ ਸ਼ਰਾਰਤੀ ਅਨਸਰ ਸਮਾਜ ਵਿਚ ਜ਼ਹਿਰ ਤੇ ਨਫਰਤ ਫੈਲਾਉਂਦੇ ਹਨ ਤੇ ਦੇਸ਼ ਨੂੰ ਤੋੜਨ ਦਾ ਯਤਨ ਕਰਦੇ ਹਨ। ਉਨ੍ਹਾਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਸਾਡੇ ਰਹਿਬਰ ਹਨ, ਜਿਨ੍ਹਾਂ ਨੇ ਸਾਨੂੰ ਮੌਲਿਕ ਅਧਿਕਾਰ ਲੈ ਕੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੀ ਬਦੌਲਤ ਹੀ ਐਸਸੀ ਸਮਾਜ ਦੇ ਲੋਕ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੁੱਖ ਮੰਤਰੀ, ਵਿਧਾਇਕ ਜਾਂ ਸੰਸਦ ਮੈਂਬਰ ਬਣਦੇ ਆ ਰਹੇ ਹਨ। ਉਹਨਾਂ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਸਿਰਫ ਤੇ ਸਿਰਫ ਐਸਸੀ ਸਮਾਜ ਲਈ ਹੀ ਨਹੀਂ ਸੰਵਿਧਾਨ ਦੇ ਵਿੱਚ ਲਿਖਿਆ ਜਦ ਕਿ ਉਹਨਾਂ ਹਰੇਕ ਮਜ਼੍ਹਬ ਹਰੇਕ ਸਮਾਜ ਹਰੇਕ ਵਰਗ ਨੂੰ ਸੰਵਿਧਾਨ ਵਿੱਚ ਬਰਾਬਰ ਦਾ ਅਧਿਕਾਰ ਲੈ ਕੇ ਦਿੱਤਾ ਹੈ। ਉਹਨਾਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਉਹ ਦੇਵਤਾ ਇਨਸਾਨ ਹਨ ਜਿਨ੍ਹਾਂ ਨੇ ਪੈਰ ਦੀ ਜੁੱਤੀ ਕਹੀ ਜਾਣ ਵਾਲੀ ਔਰਤ ਨੂੰ ਬਰਾਬਰਤਾ ਦਾ ਅਧਿਕਾਰ ਲੈ ਕੇ ਦਿੱਤਾ ਜਿਹੜੀ ਦੇਸ਼ ਦੀ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਬਣੀ। ਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਨੂ ਵਰਗੇ ਸ਼ਰਾਰਤੀ ਅਨਸਰਾਂ ਦੀਆਂ ਗੱਲਾਂ ਵਿੱਚ ਆ ਕੇ ਆਪਸ ਵਿੱਚ ਫੁੱਟ ਨਾ ਪਾਉਣ ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਸੀ, ਅਵਤਾਰ, ਦਇਆ ਸਾਗਰ, ਮਨਪ੍ਰੀਤ ਕਲੋਤਾ, ਸਤੀਸ਼ ਕੁਮਾਰ ਬਸੀ ਬਾਹਦ, ਬੂਟਾ ਰਾਮ,
ਅਮਰੀਕ ਸਿੰਘ ਅਤੇ ਨਵਜੋਤ ਆਦਿ ਹਾਜ਼ਰ ਸਨ!