ਹੁਸ਼ਿਆਰਪੁਰ : ਜੇ.ਐਸ.ਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਹਰਬੰਸ ਸਿੰਘ ਨੂੰ ਆਸ਼ਾਦੀਪ ਵੈਲਫੇਅਰ ਸੁਸਾਇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਹਰਬੰਸ ਸਿੰਘ ਨੇ 2021 ਤੋਂ 2025 ਤੱਕ ਸੁਸਾਇਟੀ ਦੇ ਸਕੱਤਰ ਦੇ ਅਹੁਦੇ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਸੀ, ਜਦੋਂ ਸੀਏ ਤਰਨਜੀਤ ਸਿੰਘ ਸੁਸਾਇਟੀ ਦੇ ਪ੍ਰਧਾਨ ਸਨ। ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਦੇ ਹੋਏ ਹਰਬੰਸ ਸਿੰਘ ਨੇ ਕਿਹਾ ਕਿ ਸੁਸਾਇਟੀ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਜੋ ਨਵੀਂ ਜ਼ਿੰਮੇਵਾਰੀ ਭਰੋਸੇ ਨਾਲ ਸੌਂਪੀ ਗਈ ਹੈ, ਉਸਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਵਿਸ਼ੇਸ਼ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਸੁਸਾਇਟੀ ਦੀ ਕਾਰਜਕਾਰਨੀ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਕਰਨਲ ਗੁਰਮੀਤ ਸਿੰਘ ਨੂੰ ਸਕੱਤਰ, ਪਰਮਜੀਤ ਸਿੰਘ ਸਚਦੇਵਾ ਨੂੰ ਸਰਪ੍ਰਸਤ, ਮਲਕੀਤ ਸਿੰਘ ਮਹੇਦੂ ਨੂੰ ਸਲਾਹਕਾਰ, ਵਿੱਤ ਸਕੱਤਰ ਹਰੀਸ਼ ਚੰਦਰ ਠਾਕੁਰ, ਉਪ ਪ੍ਰਧਾਨ ਰਾਜੇਸ਼ ਜੈਨ, ਸੰਯੁਕਤ ਸਕੱਤਰ ਹਰਮੇਸ਼ ਤਲਵਾੜ, ਚੇਅਰਮੈਨ ਆਰਸੀਆਈ ਕਮੇਟੀ ਐਡਵੋਕੇਟ ਹਰੀਸ਼ ਚੰਦਰ ਐਰੀ, ਇੰਜੀਨੀਅਰ ਡਾ. ਕਮਲਜੀਤ ਚੋਪੜਾ ਨੂੰ ਚੇਅਰਮੈਨ ਪੇਰੈਂਟਸ ਕਮੇਟੀ, ਸੀਏ ਤਰਨਜੀਤ ਸਿੰਘ ਨੂੰ ਵਿੱਤ ਸਲਾਹਕਾਰ, ਮਸਤਾਨ ਸਿੰਘ ਗਰੇਵਾਲ ਨੂੰ ਚੇਅਰਮੈਨ ਟੈਕਨੀਕਲ ਕਮੇਟੀ, ਡਾ. ਜੇ.ਐਸ. ਦਰਦੀ ਨੂੰ ਚੇਅਰਮੈਨ ਮੈਡੀਕਲ ਕਮੇਟੀ, ਰਾਮ ਆਸਰਾ ਨੂੰ ਸੰਯੁਕਤ ਸਕੱਤਰ ਵਿੱਤ ਅਤੇ ਰਾਮ ਕੁਮਾਰ ਸ਼ਰਮਾ ਨੂੰ ਸਕੂਲ ਗਤੀਵਿਧੀ ਕਮੇਟੀ ਚੁਣਿਆ ਗਿਆ। ਇਸ ਮੌਕੇ ਸਕੂਲ ਸਟਾਫ਼ ਵੱਲੋਂ ਪ੍ਰਿੰਸੀਪਲ ਹਰਬੰਸ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ। ਇਸ ਮੌਕੇ ਸੀਏ ਤਰਨਜੀਤ ਸਿੰਘ ਨੇ ਸਾਰੇ ਕਮੇਟੀ ਮੈਂਬਰਾਂ ਅਤੇ ਸਕੂਲ ਸਟਾਫ਼ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਹਿਲਾਂ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਸੀ ਜਿਸ ਕਾਰਨ ਸਕੂਲ ਤਰੱਕੀ ਕਰਦਾ ਰਿਹਾ।