17 ਮਾਰਚ ਲੱਗੇਗਾ ਖੂਨਦਾਨ ਕੈਂਪ
ਬਾਘਾ ਪੁਰਾਣਾ : ਦੇਸ਼ਾਂ ਵਿਦੇਸ਼ਾਂ ਵਿਚ ਪ੍ਰਸਿੱਧ ਮਾਲਵੇ ਦਾ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਣ ਸੱਚ ਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਵਿਖੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਦੇ ਪ੍ਰਬੰਧਾਂ ਹੇਠ ਸਾਲਾਨਾ ਸ਼ਹੀਦੀ ਜੋੜ ਮੇਲਾ ਬਹੁਤ ਹੀ ਵੱਡੇ ਪੱਧਰ ’ਤੇ ਅਤੇ ਸੰਤ ਬਾਬਾ ਨਛੱਤਰ ਸਿੰਘ ਦੀ ਯਾਦ ਨੂੰ ਸਮਰਪਿਤ ਸਲਾਨਾ ਸਮਾਗਮ ਜੋ 17 ਮਾਰਚ ਦਿਨ ਐਤਵਾਰ ਨੂੰ ਬੜੀ ਸਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਨੂੰ ਮੁੱਖ ਰੱਖਦਿਆਂ ਸੰਗਤਾਂ ਵਲੋਂ 25 ਸ਼੍ਰੀ ਅਖੰਡ ਪਾਠਾ ਦੀ ਦੂਸਰੀ ਲੜੀ ਦੇ ਭੋਗ ਪਾਉਣ ਉਪਰੰਤ ਤੀਸਰੀ ਲੜੀ 25 ਸ੍ਰੀ ਅਖੰਡ ਪਾਠਾਂ ਆਰੰਭ ਕੀਤੀ ਗਈ, ਜਿਥੇ ਕਿ ਅੱਜ ਸ਼੍ਰੀ ਆਖੰਡ ਪਾਠਾ ਦੀ ਦੂਸਰੀ ਲੜੀ ਦੇ ਭੋਗ ਪਾਉਣ ਉਪਰੰਤ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਘਰ ਵਿਚ ਆਪਣੀ ਹਾਜਰੀ ਲਵਾਈ, ਜਿਥੇ ਕਿ ਬਾਬਾ ਗੁਰਦੀਪ ਸਿੰਘ ਜੀ ਨੇ ਪਾਠ ਕਰਾਉਣ ਵਾਲੇ ਪਰਿਵਾਰਾਂ ਦਾ ਧੰਨਵਾਦ ਕੀਤਾ ਅਤੇ ਜੀ ਆਇਆ ਆਖਿਆ ਅਤੇ ਪਰਿਵਾਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਬਾਬਾ ਜੀ ਨੇ ਕਿਹਾ ਕਿ ਤੁਸੀ ਵੱਡਭਾਗੀ ਹੋ ਜਿਹੜੇ ਕਿ ਸ਼ਹੀਦਾਂ ਦੇ ਪਾਵਨ ਧਰਤੀ ’ਤੇ ਸ਼੍ਰੀ ਆਖੰਡ ਪਾਠ ਕਰਵਾ ਰਹੇ ਹੋ। ਸਾਲਾਨਾ ਸ਼ਹੀਦੀ ਜੋੜ ਮੇਲੇ ਨੂੰ ਮੁੱਖ ਰੱਖ ਕੇ ਕਿਉਂਕਿ ਉਨ੍ਹਾਂ ਜੀਵਾਂ ਦੇ ਭਾਗ ਵਡੇਰੇ ਹੋਇਆ ਕਰਦੇ ਨੇ ਜਿਨ੍ਹਾਂ ਨੂੰ ਅਜਿਹੀਆਂ ਬਖਸ਼ਾ ਹੁੰਦੀਆਂ ਹਨ, ਜਿੰਨਾਂ ਨੂੰ ਗੁਰੂ ਮਹਾਰਾਜ ਨਾਲ ਜੋੜਨ ਦਾ ਉਪਰਾਲਾ ਇਸ ਸਥਾਨ ਵਲੋਂ ਕੀਤਾ ਜਾਂਦਾ ਹੈ। ਇਸ ਮੌਕੇ ਬਾਬਾ ਜੀ ਨੇ ਕਿਹਾ ਕਿ ਸਮਾਗਮ ਸਬੰਧੀ ਲੱਖਾ ਦੀ ਗਿਣਤੀ ਸੰਗਤਾਂ ਪਹੁੰਚ ਰਹੀਆਂ ਹਨ, ਜਿਥੇ ਕਿ ਸੰਗਤਾਂ ਵਾਸਤੇ ਠਹਿਰਨ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਵੱਡੀ ਗਿਣਤੀ ਵਿਚ ਦੂਰੋਂ-ਦੂਰੋਂ ਸੇਵਾਦਾਰ ਪਹੁੰਚ ਰਹੇ ਅਤੇ ਵੱਖ-ਵੱਖ ਪਿੰਡਾਂ ਦੀ ਸੰਗਤਾਂ ਵਲੋਂ ਲੰਗੇਆਣਾ ਨਵਾਂ, ਕਾਲੇਕੇ, ਤਲਵੰਡੀ ਭਗੇਰੀਆ, ਚੰਦ ਨਵਾਂ ਦੇ ਸਮੁੱਚੇ, ਰੋਡੇ ਪਿੰਡ ਦੀਆਂ ਸੰਗਤਾਂ ਵਲੋਂ ਥਾਂ-ਥਾਂ ਗੁਰੂ ਕਾ ਲੰਗਰ, ਛਬੀਲਾ ਲਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਬਾਬਾ ਜੀ ਨੇ ਕਿ 17 ਮਾਰਚ ਨੂੰ ਸ਼ਹੀਦੀ ਜੋੜ ਮੇਲੇ ’ਤੇ ਖੂਨਦਾਨ ਕੈਂਪ ਵੀ ਲਗਵਾਇਆ ਜਾ ਰਿਹਾ ਹੈ ਅਤੇ ਬਾਬਾ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਖੂਨਦਾਨ ਕਰੋ। ਇਸ ਮੌਕੇ ਬਲਜਿੰਦਰ ਸਿੰਘ ਕੁੱਕੂ ਘੱਲ ਕਲਾਂ, ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ, ਜੀਤਾ ਸਿੰਘ, ਨੰਬਰਦਾਰ ਜਨੇਰ, ਬਿੱਲੂ ਸਿੰਘ, ਸ਼ੇਰ ਸਿੰਘ ਬਰਾੜ, ਸੂਬੇਦਾਰ ਚਰਨ ਸਿੰਘ ਚੰਦ ਪੁਰਾਣਾ, ਅਮਰਜੀਤ ਸਿੰਘ ਸਿੰਘਾਵਾਲਾ, ਗੁਰਮੀਤ ਸਿੰਘ ਯੂ.ਐਸ.ਏ, ਗੁਰਦੀਪ ਸਿੰਘ ਨੰਬਰਦਾਰ ਜਨੇਰ, ਹਰਜੀਤ ਸਿੰਘ ਕੋਟਕਪੂਰਾ, ਕੁਲਦੀਪ ਸਿੰਘ, ਦਲਜੀਤ ਸਿੰਘ, ਧਰਮ ਸਿੰਘ ਕਾਲੇਕੇ, ਇਕਬਾਲ ਸਿੰਘ ਲੰਗੇਆਣਾ ਅਤੇ ਹੋਰ ਸ਼ਾਮਲ ਸਨ।