ਮਾਲੇਰਕੋਟਲਾ : ਐਸ.ਡੀ.ਐਮ. ਮਾਲੇਰਕੋਟਲਾ ਸ੍ਰੀ ਟੀ. ਬੈਨਿਥ, ਆਈ.ਏ.ਐਸ. ਨੇ ਅੱਜ ਸਥਾਨਕ ਸ਼ਹਿਰ ਵਿਚ ਸਥਿਤ ਦਵਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਮਾਲੇਰਕੋਟਲਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਕੁਝ ਦੁਕਾਨਦਾਰ ਮਾਸਕ ਅਤੇ ਸੈਨੇਟਾਇਜ਼ਰ ਨਿਰਧਾਰਤ ਮੁੱਲ ਨਾਲੋਂ ਵੱਧ ਕੀਮਤ ਤੇ ਆਮ ਲੋਕਾਂ ਨੂੰ ਵੇਚ ਰਹੇ ਹਨ।ਇਸ ਸਬੰਧੀ ਉਨ੍ਹਾਂ ਨੇ ਅੱਜ ਡਰੱਗ ਇੰਸਪੈਕਟਰ ਮਾਲੇਰਕੋਟਲਾ ਪ੍ਰਨੀਤ ਕੋਰ ਨਾਲ ਧੀਰ ਸੰਨਜ਼ ਟਰੇਡਰਜ਼, ਸਾਹਮਣੇ ਸਿਵਲ ਹਸਪਤਾਲ, ਮਾਲੇਰਕੋਟਲਾ, ਨਿਊ ਪਾਪੂਲਰ ਮੈਡੀਕਲ ਹਾਲ, ਕਲੱਬ ਚੋਕ, ਮਾਲੇਰਕੋਟਲਾ, ਮੈਸ: ਸੋਹੀ ਮੈਡੀਕਲ ਹਾਲ, ਸਾਹਮਣੇ ਸਿਵਲ ਹਸਪਤਾਲ, ਮਾਲੇਰਕੋਟਲਾ, ਖਾਲਸਾ ਮੈਡੀਕਲ ਹਾਲ, ਸਾਹਮਣੇ ਸਿਵਲ ਹਸਪਤਾਲ, ਮਾਲੇਰਕੋਟਲਾ ਅਤੇ ਨਵੀਨ ਮੈਡੀਕਲ ਹਾਲ ਦੀ ਚੈਕਿੰਗ ਕੀਤੀ।ਇਸ ਸਮੇਂ ਇਨ੍ਹਾਂ ਦੁਕਾਨਾਂ ਵਿਚ ਪਏ ਮਾਸਕ ਅਤੇ ਹੈਂਡ ਸੈਨੇਟਾਇਜ਼ਰ ਨਾਲ ਸਬੰਧਤ ਸਾਰਾ ਰਿਕਾਰਡ ਚੈਕ ਕੀਤਾ ਗਿਆ।ਸ੍ਰੀ ਬੈਨਿਥ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਵੇਖਦੇ ਹੋਏ ਮਾਸਕ ਅਤੇ ਸੈਨੇਟਾਇਜ਼ਰ ਨਿਰਧਾਰਤ ਮੁੱਲ ਉਪਰ ਹੀ ਆਮ ਲੋਕਾਂ ਨੂੰ ਵੇਚੇ ਜਾਣ ਅਤੇ ਇਨ੍ਹਾਂ ਦੀ ਕਾਲਾਬਾਜ਼ਾਰੀ ਨਾ ਕੀਤੀ ਜਾਵੇ।ਉਨ੍ਹਾਂ ਸਖਤ ਹਦਾਇਤ ਕੀਤੀ ਕਿ ਜੇਕਰ ਕੋਈ ਦੁਕਾਨਦਾਰ ਨਿਰਧਾਰਤ ਮੁੱਲ ਤੋਂ ਵੱਧ ਕੀਮਤ ਉਪਰ ਮਾਸਕ, ਸੈਨੇਟਾਇਜ਼ਰ ਆਦਿ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਹ ਅਚਨਚੇਤ ਚੈਕਿੰਗ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹੇਗੀ।ਇਸ ਮੋਕੇ ਐਸ.ਐਮ.ਓ. ਮਾਲੇਰਕੋਟਲਾ ਡਾ: ਮੁੰ: ਅਖਤਰ ਵੀ ਮੋਜੂਦ ਸਨ।