ਨਵੀਂ ਦਿੱਲੀ : ਐਨਡੀਏ ਨੇ ਬੀਤੇ ਦਿਨੀਂ ਬਿਹਾਰ ਵਿੱਚ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਸੀਟਾਂ ਦੀ ਵੰਡ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਬਿਹਾਰ ਵਿੱਚ ਨਵੇਂ ਫ਼ਾਰਮੂਲੇ ਨਾਲ ਚੋਣਾਂ ਲੜਨ ਦੀ ਵਿਊਂਤਬੰਧੀ ਕੀਤੀ ਹੈ ਜਿਸ ਅਨੁਸਾਰ ਭਾਜਪਾ 17 ਸੀਟਾਂ ’ਤੇ ਆਪਣੀ ਕਿਸਮਤ ਅਜ਼ਮਾਏਗੀ। ਜਨਤਾ ਦਲ ਯੂਨਾਈਟਿਡ ਨੇ 16 ਸੀਟਾਂ ’ਤੇ ਚੋਣਾਂ ਦਾ ਫ਼ੈਸਲਾ ਲਿਆ ਹੈ। ਇਸਦੇ ਨਾਲ ਹੀ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਪੰਜ ਸੀਟਾਂ ’ਤੇ ਚੋਣਾਂ ਲੜੇਗੀ ਅਤੇ ਜੀਤਨ ਰਾਮ ਮਾਂਝੀ ਦੀ ਹਿੰਦੁਸਤਾਨ ਆਮ ਮੋਰਚਾ ਅਤੇ ਉਪੇਂਦਰ ਕੁਸ਼ਵਾਹਾ ਦੀ ਆਰ.ਐਲ.ਐਮ. ਨੇ ਇਕ ਇਕ ਸੀਟ ’ਤੇ ਚੋਣ ਲੜਨ ਦਾ ਫ਼ੈਸਲਾ ਲਿਆ ਹੈ। ਭਾਜਪਾ ਨੇ ਐਲ.ਜੇ.ਪੀ. ਦੇ ਇਲਾਕੇ ਨਵਾਦਾ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ ਅਤੇ ਗਯਾ ਅਤੇ ਕਰਕਟ ਦੀ ਥਾਂ ਸ਼ਿੳਹਰ ਕੁਮਾਰ ਦੀ ਜਨਤਾ ਦਲ ਯੂ ਨੂੰ ਸੌਂਪ ਦਿੱਤੀ ਹੈ। ਜਨਤਾ ਦਲ ਯੂ ਕੋਲ ਕਿਸ਼ਨਗੰਜ ਵੀ ਹੈ ਜੋ ਪਿਛਲੀ ਵਾਰ ਕਾਂਗਰਸ ਤੋਂ ਹਾਰ ਗਈ ਸੀ। ਚਿਰਾਗ ਪਾਸਵਾਨ ਦੇ ਚਾਚਾ ਪਸ਼ੂਪਤੀ ਪਾਰਸ ਦੀ ਅਗਵਾਈ ਵਾਲਾ ਐਲ.ਜੇ.ਪੀ. ਧੜਾ ਜੋ ਤਿੰਨ ਸਾਲ ਪਹਿਲਾਂ ਪਾਰਟੀ ਨੂੰ ਵੱਖ ਕਰਨ ਤੋਂ ਬਾਅਦ ਕੈਬਨਿਟ ਵਿੱਚ ਸ਼ਾਮਲ ਹੋਇਆ ਸੀ ਐਨ.ਡੀ.ਏ. ਦਾ ਹਿੱਸਾ ਨਹੀਂ ਹੈ। ਪਾਰਸ ਧੜੇ ਨੂੰ ਉਦੋਂ ਹਟਾ ਦਿੱਤਾ ਗਿਆ ਸੀ ਜਦੋਂ ਇਹ ਸਪੱਸ਼ਟ ਹੋ ਗਿਆ ਸੀ ਕਿ ਚਿਰਾਗ ਪਾਸਵਾਨ ਦੀ ਇਕਾਈ ਦੀ ਪਾਸਵਾਨ ਵੋਟ ’ਤੇ ਪੂਰੀ ਕਮਾਂਡ ਹੈ। ਭਾਈਚਾਰਾ ਮਤਦਾਨ ਕਰਨ ਵਾਲੀ ਆਬਾਦੀ ਦਾ 6 ਫ਼ੀ ਸਦੀ ਹੈ।