ਸੰਦੌੜ : ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਦੀ ਨਿੱਘੀ ਯਾਦ ਵਿੱਚ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਮੌਕੇ ਕਾਲਜ ਵਿਦਿਆਰਥੀਆਂ ਦੇ ਭਾਸ਼ਣ, ਗਜ਼ਲ/ਗੀਤ, ਕਵਿਤਾ ਦੇ ਮੁਕਾਬਲੇ ਕਰਵਾਏ ਗਏ। ਭਾਸ਼ਣ ਮੁਕਾਬਲਿਆਂ ਵਿੱਚ ਜਿੱਥੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਜੀਵਨ ਬਾਰੇ ਦੱਸਿਆ ਉੱਥੇ ਹੀ ਉਹਨਾਂ ਦੀ ਮਹਾਨਤਾ ਬਾਰੇ ਜਾਣੂੰ ਕਰਵਾਇਆ। ਕਵਿਤਾ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਸੂਰਬੀਰਾਂ ਦੀ ਵੀਰਤਾ ਬਾਰੇ ਸ੍ਰੋਤਿਆਂ ਦੇ ਮਨਾਂ ਨੂੰ ਟੁੰਬਿਆ। ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ ਸਤਵੰਤ ਸਿੰਘ, ਕਾਲਜ ਦੇ ਡਾਇਰੈਕਟਰ ਪ੍ਰੋ ਰਜਿੰਦਰ ਕੁਮਾਰ ਨੇ ਉਚੇਚੇ ਤੌਰ ਤੇ ਸਿਰਕਤ ਕੀਤੀ। ਕਾਲਜ ਡਾਇਰੈਕਟਰ ਪ੍ਰੋ ਰਜਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸ਼ਹੀਦਾਂ ਦਾ ਸੋਚ ਨੂੰ ਅਪਣਾਉਣ ਅਤੇ ਮੋਬਾਇਲ ਫ਼ੋਨ ਦੀ ਜ਼ਿੰਦਗੀ, ਨਸ਼ਿਆਂ ਆਦਿ ਤੋੰ ਦੂਰ ਰਹਿ ਕੇ ਆਪਣੇ ਸਮਾਜ ਪ੍ਰਤਿ ਫ਼ਰਜ਼ਾਂ ਨੂੰ ਸਮਝਣ ਦੀ ਗੱਲ ਕਹੀ। ਪ੍ਰਿਸੀਪਲ ਡਾ ਕਰਮਜੀਤ ਸਿੰਘ ਨੇ ਭਗਤ ਸਿੰਘ ਸਬੰਧੀ ਇਤਿਹਾਸਿਕ ਪੱਖਾਂ ਤੋਂ ਜਾਣੂੰ ਕਰਵਾਇਆ।
ਸਮੂਹ ਪ੍ਰੋਗਰਾਮ ਕਾਲਜ ਪ੍ਰਿੰਸੀਪਲ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਐਨ. ਐਸ. ਐਸ ਕੁਆਰਡੀਨੇਟਰ ਡਾ ਹਰਮਨ ਸਿੰਘ, ਡਾ. ਕਪਿਲ ਦੇਵ ਗੋਇਲ, ਪ੍ਰੋ ਪਰਦੀਪ ਕੌਰ ਦੀ ਦੇਖ ਰੇਖ ਹੇਠ ਨੇਪਰੇ ਚੜਿਆ। ਇਸ ਮੌਕੇ ਕਾਲਜ ਸਟਾਫ਼ ਡਾ ਬਚਿੱਤਰ ਸਿੰਘ, ਗੁਰਪ੍ਰੀਤ ਸਿੰਘ ਧਾਲੀਵਾਲ, ਪ੍ਰੋ ਕੁਲਦੀਪ ਕੌਰ, ਪ੍ਰੋ ਅਮਨਪ੍ਰੀਤ ਸਿੰਘ, ਪ੍ਰੋ ਜਗਦੀਪ ਸਿੰਘ, ਪ੍ਰੋ ਪ੍ਰਭਜੋਤ ਕੌਰ, ਪ੍ਰੋ ਸਵਰਨਜੀਤ ਸਿੰਘ, ਪ੍ਰੋ ਹਰਮਦੀਪ ਸਿੰਘ, ਪ੍ਰੋ ਸੁਖਵਿੰਦਰ ਸਿੰਘ, ਪ੍ਰੋ ਜਸਵਿੰਦਰ ਸਿੰਘ, ਪ੍ਰੋ ਹਰਿੰਦਰ ਸਿੰਘ, ਪ੍ਰੋ ਕੁਲਵਿੰਦਰ ਸਿੰਘ, ਪ੍ਰੋ ਕਮਲਪ੍ਰੀਤ ਕੌਰ, ਪ੍ਰੋ ਮਨਪ੍ਰੀਤ ਕੌਰ, ਪ੍ਰੋ ਸਾਜ਼ਿਦਾ ਪ੍ਰਵੀਨ ਵੀ ਹਾਜ਼ਿਰ ਰਹੇ।