ਸੰਦੋੜ : ਪੰਜਗਰਰਾਇਆ ਦੇ ਨੇੜਲੇ ਪਿੰਡ ਗੁਰਬਖਸ਼ਪੁਰਾ (ਗੰਡੇਵਾਲ) ਦੇ ਦੋ ਚਚੇਰੇ ਭਰਾਵਾਂ ਦੀ ਸੜਕ ਹਾਦਸੇ ਵਿੱਚ ਮੌਤ ਦਾ ਦੁੱਖਦਾਈ ਸਮਾਂਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਸਿਕੰਦਰ ਸਿੰਘ(35) ਪੁੱਤਰ ਜਸਦੇਵ ਸਿੰਘ ਅਤੇ ਕੁਲਵਿੰਦਰ ਸਿੰਘ(30) ਪੁੱਤਰ ਗੁਰਮੇਲ ਸਿੰਘ ਚੀਮਾ ਆਪਣੇ ਤਿੰਨ ਹੋਰ ਦੋਸਤਾਂ ਨਾਲ ਪਿੰਡ ਸੰਦੌੜ ਕਿਸੇ ਕੰਮ ਲਈ ਗਏ ਸਨ। ਵਾਪਸੀ ਸਮੇਂ ਸ਼ਾਮ ਨੂੰ 8 ਵਜੇ ਦੇ ਕਰੀਬ ਪਿੰਡ ਮਾਣਕੀ ਨੇੜੇ ਇਹਨਾਂ ਦੀ ਗੱਡੀ ਕਿਸੇ ਦਰਖਤ ਨਾਲ ਜਾ ਟਕਰਾਈ। ਜਿਸ ਕਾਰਨ ਸਿਕੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ। ਦੂਸਰੇ ਸਾਥੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਨਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ 174 ਦੀ ਕਾਰਵਾਈ ਕਰਨ ਉਪਰੰਤ ਲਾਸਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।