ਹਾਈ ਕੋਲੈਸਟ੍ਰਾਲ ਇਕ ਗੰਭੀਰ ਮੈਡੀਕਲ ਕੰਡੀਸ਼ਨ ਹੈ ਜੋ ਦਿਲ ਨੂੰ ਕਮਜ਼ੋਰ ਕਰਨ ਤੇ ਸਟ੍ਰੋਕ ਦੇ ਜ਼ੋਖਮ ਨੂੰ ਵਧਾਉਣ ਦਾ ਕੰਮ ਕਰਦਾ ਹੈ। ਹਾਈ ਕੋਲੈਸਟ੍ਰੋਲ ਉਦੋਂ ਹੁੰਦਾ ਹੈ ਜਦੋਂ ਖੂਨ ਵਿਚ ਕੋਲੈਸਟ੍ਰਾਲ ਨਾਂ ਦਾ ਇਕ ਚਰਬੀ ਪਦਾਰਥ ਬਹੁਤ ਜ਼ਿਆਦਾ ਹੋ ਜਾਂਦਾ ਹੈ। ਇਹ ਮੁੱਖ ਤੌਰ ‘ਤੇ ਚਰਬੀ ਵਾਲੇ ਭੋਜਨ ਖਾਣ, ਲੋੜੀਂਦੀ ਕਸਰਤ ਨਾ ਕਰਨਾ, ਜ਼ਿਆਦਾ ਭਾਰ ਹੋਣ, ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਕਾਰਨ ਹੁੰਦਾ ਹੈ। ਹੈਲਥਕੇਅਰ ਵੱਲੋਂ ਕੀਤੀ ਗਈ ਸਟੱਡੀ ਵਿਚ ਚਿੰਤਾਜਨਕ ਖੁਲਾਸਾ ਹੋਇਆ ਹੈ। ਇਸ ਮੁਤਾਬਕ ਆਈਟੀ ਖਤੇਰ ਵਿਚ ਕੰਮ ਕਰਨ ਵਾਲੇ 40 ਤੋਂ ਘੱਟ ਉਮਰ ਦੇ 61 ਫੀਸਦੀ ਆਈਟੀ ਪੇਸ਼ੇਵਰਾਂ ਵਿਚ ਹਾਈ ਕੋਲੈਕਟ੍ਰਾਲ ਦਾ ਪੱਧਰ ਪਾਇਆ ਗਿਆ। ਆਈਟੀ ਮੁਲਾਜ਼ਮਾਂ ਵਿਚ ਇਸ ਦੇ ਵਧਦੇ ਮਾਮਲੇ ਦਾ ਕਾਰਨ ਲੰਬੇ ਸਮੇਂ ਤੱਕ ਬੈਠੇ ਰਹਿਣਾ, ਗਲਤ ਖਾਣ-ਪੀਣ ਦੀਆਂ ਆਦਤਾਂ ਤੇ ਕਸਰਤ ਦੀ ਕਮੀ ਹੋ ਸਕਦੀ ਹੈ। ਹਾਈ ਕੋਲੈਸਟ੍ਰਾਲ ਤੋਂ ਇਲਾਵਾ ਆਈਟੀ ਕੰਪਨੀ ਵਿਚ ਕੰਮ ਕਰਨ ਵਾਲੇ ਲੋਕਾਂ ਵਿਚ ਮੋਟਾਪਾ, ਪ੍ਰੀ-ਡਾਇਬਟੀਜ਼, ਹਾਈਪੋਥਾਇਰਾਇਡਿਜ਼ਮ ਅਤੇ ਅਨੀਮੀਆ, ਸ਼ੂਗਰ ਦੇ ਕੇਸ ਵੀ ਪਾਏ ਗਏ ਸਨ। ਆਈਟੀ ਮੁਲਾਜ਼ਮਾਂ ਨੂੰ ਆਪਣੀ ਸਿਹਤ ‘ਤੇ ਧਿਆਨ ਦੇਣ ਦੀ ਲੋੜ ਹੈ। ਇਸ ਲਈ ਰੈਗੂਲਰ ਕਸਰਤ, ਸੰਤੁਲਿਤ ਭੋਜਨ ਤੇ ਲੋੜੀਂਦੀ ਨੀਂਦ ਲੈਣਾ ਜ਼ਰੂਰੀ ਹੈ। ਨਾਲ ਹੀ ਕੰਮ ਦੌਰਾਨ ਰੈਗੂਲਰ ਉਠਣ-ਬੈਠਣ ਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਚੱਲਣ-ਫਿਰਨ ਦੀ ਆਦਤ ਪਾਉਣਾ ਵੀ ਜ਼ਰੂਰੀ ਹੈ।