ਮਲੌਦ : ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 14 ਸਤੰਬਰ ਤੋਂ 19 ਸਤੰਬਰ ਤੱਕ ਮਾਪੇ ਅਧਿਆਪਕ ਮਿਲਣੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਸਿਖਿਆ ਅਫ਼ਸਰ (ਸੈ.ਸਿੱ.) ਲੁਧਿਆਣਾ ਦੀ ਯੋਗ ਅਗਵਾਈ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨਾਲ ਅਧਿਆਪਕਾਂ ਦੀ ਆਨ ਲਾਇਨ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਲੈਕਚਰਾਰ ਬਿਕਰਮਜੀਤ ਸਿੰਘ ਨੇ ਦਸਿਆ ਕੇ ਕੋਵਿਡ-19 ਦੀ ਇਸ ਮੁਸ਼ਕਿਲ ਘੜੀ ਵਿਚ ਵਿਦਿਆਰਥਣਾਂ ਦੀ ਸਿੱਖਿਆ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕੰਨਿਆ ਸਕੂਲ ਮਲੌਦ ਵਲੋਂ ਆਨ ਲਾਇਨ ਪੜ੍ਹਾਈ, ਜ਼ੂਮ ਕਲਾਸਾਂ, ਆਨ ਲਾਇਨ ਵਿਦਿਅਕ ਮੁਕਾਬਲੇ, ਆਨ ਲਾਇਨ ਗੂਗਲ ਕੁਇਜ਼, ਆਨ ਲਾਇਨ ਪ੍ਰੀਖਿਆਵਾਂ ਸੁਚੱਜੇ ਢੰਗ ਨਾਲ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਅੱਜ ਦੀ ਜ਼ੂਮ ਮੀਟਿੰਗ ਵਿੱਚ ਪ੍ਰਿੰਸੀਪਲ ਬਲਵੰਤ ਸਿੰਘ, ਡੇਹਲੋਂ-1 ਅਤੇ ਡੇਹਲੋਂ-2 ਦੇ ਬੀ.ਐਮ. ਨੰਦ ਕਿਸ਼ੋਰ, ਲੈਕਚਰਾਰ ਬਿਕਰਮਜੀਤ ਸਿੰਘ, ਪਵਨ ਕੁਮਾਰ ਬੱਤਾ ਸਮੇਤ ਵਿਦਿਆਰਥਣਾਂ ਦੇ ਮਾਤਾ-ਪਿਤਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ਼ਾਮਲ ਹੋਏ। ਮਾਪਿਆਂ ਨਾਲ ਬੱਚਿਆਂ ਦੀ ਸਿਹਤ ਅਤੇ ਸਿੱਖਿਆ, 21 ਸਤੰਬਰ ਤੋਂ ਹੋਣ ਵਾਲੇ ਪੰਜਾਬ ਅਚੀਵਮੈਂਟ ਸਰਵੇ ਦੇ ਪੇਪਰਾਂ ਸਬੰਧੀ, ਬੱਚਿਆਂ ਦੀ ਆਨ ਲਾਇਨ ਸਿੱਖਿਆ ਵਿੱਚ ਆ ਰਹੀਆਂ ਮੁਸ਼ਕਿਲਾਂ ਸੰਬੰਧੀ, ਐਜੂਕੇਅਰ ਐਪ ਡਾਉਨਲੋਡ ਕਰਨ ਸੰਬੰਧੀ, ਨੈਸ਼ਨਲ ਅਚੀਵਮੈਂਟ ਸਰਵੇ ਬਾਰੇ ਅਤੇ ਸਿੱਖਿਆ ਪ੍ਰਾਪਤੀ ਦੇ ਹੋਰ ਨਵੇ ਢੰਗਾਂ ਸੰਬੰਧੀ ਵਿਸਥਾਰ ਵਿੱਚ ਵਿਚਾਰ ਚਰਚਾ ਕੀਤੀ ਗਈ। ਲੈਕਚਰਾਰ ਬਿਕਰਮਜੀਤ ਸਿੰਘ ਨੇ ਦਸਿਆ ਕੇ ਸਾਡੀ ਸੰਸਥਾ ਵਿੱਚ ਪਿਛਲੇ ਸਾਲ ਨਾਲੋਂ ਇਸ ਸਾਲ ਲਗਭਗ 100 ਵਿਦਿਆਰਥਣਾਂ ਵੱਧ ਦਾਖਲ ਹੋਈਆਂ ਹਨ, ਜੋ ਬੜੇ ਮਾਣ ਵਾਲੀ ਗੱਲ ਹੈ। ਆਨ ਲਾਇਨ ਹੋਣ ਵਾਲੇ ਵਿਦਿਅਕ ਮੁਕਾਬਲਿਆਂ ਵਿੱਚ ਇਸ ਸੰਸਥਾ ਨੇ ਕਈ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ। ਕਵਿਤਾ ਮੁਕਾਬਲੇ ਵਿੱਚ ਤਨਮਨਪ੍ਰੀਤ ਕੌਰ ਨੇ ਬਲਾਕ ਡੇਹਲੋਂ-2 ਵਿੱਚੋਂ ਪਹਿਲਾ ਸਥਾਨ ਅਤੇ ਜ਼ਿਲ੍ਹੇ ਵਿੱਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿੱਚ ਦਿਵਿਆ ਵਰਮਾ ਨੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਅਤੇ ਬਲਾਕ ਡੇਹਲੋਂ-2 ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਗੀਤ ਮੁਕਾਬਲੇ ਵਿੱਚ ਤਨਵੀਰ ਕੌਰ ਨੇ ਬਲਾਕ ਵਿਚੋਂ ਦੂਸਰਾ ਸਥਾਨ, ਮਿਡਲ ਵਰਗ ਦੇ ਭਾਸ਼ਣ ਮੁਕਾਬਲੇ ਵਿੱਚ ਸਾਹਿਲਪ੍ਰੀਤ ਕੌਰ ਨੇ ਬਲਾਕ ਡੇਹਲੋਂ-2 ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਸ਼ਬਦ ਗਾਇਨ ਮੁਕਾਬਲੇ ਵਿੱਚ ਤਨਮਨਪ੍ਰੀਤ ਕੌਰ ਨੇ ਬਲਾਕ ਡੇਹਲੋਂ-2 ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਐਸ.ਐਮ.ਸੀ. ਮੈਂਬਰਾਂ ਵਲੋਂ ਮੁਕਾਬਲੇ ਵਿਚ ਭਾਗ ਲੈਣ ਅਤੇ ਪ੍ਰਾਪਤੀਆਂ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਗਈ।