ਤਾਮਿਲਨਾਡੂ : ਪ੍ਰਧਾਨ ਮੰਤਰੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਤਾਮਿਲਨਾਡੂ ਦੇ ਦੌਰੇ ’ਤੇ ਹਨ । ਮੋਦੀ ਨੇ ਵੇਲੋਰ ’ਚ ਇਕ ਜਨ ਸਭਾ ਦੌਰਾਨ ਕਿਹਾ ਡੀਅੱੈਮਕੇ ਕੋਲ ਭ੍ਰਿਸ਼ਟਾਚਾਰ ਦਾ ਕਾਪੀਰਾਈਟ ਹੈ। ਤਾਮਿਲਨਾਡੂ ਨੂੰ ਲੁੱਟਣ ਲਈ ਪੂਰਾ ਪਰਿਵਾਰ ਮਿਲ ਕੇ ਕੰਮ ਕਰ ਰਹੇ ਹੈ। ਮੋਦੀ ਜੀ ਨੇ ਕਿਹਾ ਕਿ ਪਾਰਟੀ ਇੱਕ ਪਰਿਵਾਰ ਕੰਪਨੀ ਬਣ ਗਈ ਹੈ। ਉਸ ਨੇ ਤਾਮਿਲ ਵਿਰੋਧੀ ਸੱਭਿਆਚਾਰ ਨੂੰ ਵੀ ਅੱਗੇ ਵਧਾਇਆ ਹੈ। ਮੋਦੀ ਨੇ ਕਿਹਾ ਕਿ ਪਾਰਟੀ ਨੂੰ ਅਗੇ ਵਧਣ ਲਈ 3 ਮਾਪਦੰਡ ਚਾਹੀਦੇ ਹਨ। ਪਹਿਲਾ ਪਰਿਵਾਰਕ ਰਾਜਨੀਤੀ , ਦੂਜਾ ਭਿ੍ਹਸ਼ਟਾਚਾਰ ਅਤੇ ਤੀਜਾ ਤਾਮਿਲ ਵਿਰੋਧੀ ਸੱਭਿਆਚਾਰ । ਪ੍ਰਧਾਨ ਮੰਤਰੀ ਅੱਜ ਤਾਮਿਲਨਾਡੂ ਦੇ ਮੇਟੂਪਲਯਾਮ ’ਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਉਹ ਮਹਾਰਾਸ਼ਟਰ ਦੇ ਨਾਗਪੁਰ ਦੇ ਰਾਮਟੇਕ ਜਾਣਗੇ । ਦੱਸਦੇਈਏ ਕਿ ਪੀ ਐਮ ਮੋਦੀ ਨੇ ਪਿਛਲੇ ਦਿਨ ਯੂਪੀ , ਐਮਪੀ ਅਤੇ ਚੇਨਈ ’ਚ ਵੀ ਜਨਤਕ ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਸਨ।