ਉਜੈਨ : 25 ਮਾਰਚ ਨੂੰ ਮਹਾਕਾਲ ਮੰਦਰ ’ਚ ਭਸਮ ਆਰਤੀ ਦੌਰਾਨ ਭਿਆਨਕ ਅੱਗ ਲਗ ਗਈ ਸੀ ਅਤੇ ਇਸ ਘਟਨਾ ਦੌਰਾਨ 14 ਲੋਕ ਸੜ੍ਹ ਗਏ ਸਨ। 13 ਜ਼ਖਮੀਆਂ ਨੂੰ ਇੰਦੌਰ ਰੈਫਰ ਕਰ ਦਿੱਤਾ ਸੀ ਅਤੇ 1 ਦਾ ਇਲਾਜ ਉਜੈਨ ’ਚ ਹੀ ਚਲ ਰਿਹਾ ਸੀ। ਇਸ ਭਿਆਨਕ ਅੱਗ ਕਾਰਨ ਮੰਦਰ ਦਾ ਇੱਕ ਸੇਵਾਦਾਰ ਸੱਤਿਆਨਾਰਾਇਣ ਸੋਨੀ ਵੀ ਭਿਆਨਕ ਜ਼ਖਮੀ ਹੋ ਗਿਆ ਸੀ ਜਿਸ ਦੀ ਕਿ ਇਲਾਜ ਦੌਰਾਨ ਮੌਤ ਹੋ ਗਈ ਹੈ। ਸੇਵਾਦਾਰ ਸਤਿਆਨਾਰਾਇਣ ਸੋਨੀ ਦਾ ਇਲਾਜ ਇੰਦੌਰ ਦੇ ਅਰਬਿੰਦੋ ਹਸਪਤਾਲ ’ਚ ਕਰਵਾਇਆ ਜਾ ਰਿਹਾ ਸੀ। ਸੇਵਕ ਸਤਿਆਨਾਰਾਇਣ ਸੋਨੀ 40 ਫੀਸਦੀ ਸੜ੍ਹ ਗਿਆ ਸੀ । ਇਸ ਤੋਂ ਇਲਾਵਾ 8 ਲੋਕਾਂ ਨੂੰ ਅਰਬਿੰਦੋ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ । ਸਤਿਆਨਾਰਾਇਣ ਨੂੰ 8 ਅਪ੍ਰੈਲ ਨੂੰ ਮੁੰਬਈ ਦੇ ਨੈਸ਼ਨਲ ਬਰਨ ਯੂਨੀਟ ’ਚ ਭਰਤੀ ਕਰਵਾਇਆ ਗਿਆ ਸੀ । ਜਾਣਕਾਰੀ ਅਨੁਸਾਰ ਇਨ੍ਹਾਂ ’ਚੋਂ ਮਨੋਜ ਸ਼ਰਮਾ ਅਤੇ ਸੰਜੇ ਪੁਜਾਰੀ ਯੂਨੀਟ ’ਚ ਦਾਖ਼ਲ ਹੋਏ ਸਨ ਅਤੇ ਇੱਕ ਹੋਰ ਜ਼ਖ਼ਮੀ ਨੂੰ ਵਾਰਡ ’ਚ ਭੇਜਿਆ ਗਿਆ। ਦੱਸ ਦੇਈਏ ਕਿ ਮੰਦਿਰ ’ਚ ਅੱਗ ਲੱਗਣ ਦਾ ਕਾਰਨ ਕੈਮੀਕਲ ਗੁਲਾਲ ਸੁੱਟਣਾ ਸੀ। ਮੰਦਰ ’ਚ ਅੱਗ ਲਗ ਜਾਣ ਕਾਰਨ 4 ਪੁਜਾਰੀ , 8 ਸੇਵਾਦਾਰ ਅਤੇ 2 ਕਰਮਚਾਰੀ ਜ਼ਖ਼ਮੀ ਹੋਏ ਸਨ। ਇਸ ਦੌਰਾਨ ਮੈਜਿਸਟੇ੍ਰਟੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। Çਂੲਸਦੀ ਜ਼ਿੰਮੇਦਾਰੀ ਵਧੀਕ ਕੁਲੈਕਟਰ ਮ੍ਰਿਣਾਲ ਮੀਨਾ ਅਤੇ ਏਡੀਐਮ ਅਨੁਕੁਲ ਜੈਨ ਨੂੰ ਸੌਂਪ ਦਿੱਤੀ ਗਈ ਸੀ। ਇਸ ਦੀ ਰਿਪੋਰਟ ਜਲਦ ਤੋਂ ਜਲਦ ਮੰਗੀ ਗਈ ਸੀ। ਹਾਦਸਾ ਵਾਪਰਣ ਤੋਂ ਪਹਿਲਾਂ ਮੰਦਿਰ ’ਚ ਹਜ਼ਾਰਾਂ ਸ਼ਰਧਾਲੂ ਮਹਾਕਾਲ ਨਾਲ ਹੋਲੀ ਮਨਾ ਰਹੇ ਸੀ । ਇਸ ਹਾਦਸੇ ਮੌਕੇ ਮੰਦਿਰ ’ਚ ਮੁੱਖ ਮੰਤਰੀ ਦੇ ਬੇਟੇ ਵੈਭਵ ਅਤੇ ਬੇਟੀ ਆਕਾਂਕਸ਼ਾਂ ਵੀ ਨੰਦੀ ਹਾਲ ’ਚ ਮੌਜੂਦ ਸਨ ।