ਮੋਹਾਲੀ : ਨੈਸਨਲ ਗੱਤਕਾ ਐਸੋਸੀਏਸਨ ਆਫ ਇੰਡੀਆ ਦੀ ਅਗਵਾਈ ਹੇਠ ਜਿਲਾ ਗੱਤਕਾ ਐਸੋਸੀਏਸਨ ਮੁਹਾਲੀ ਵੱਲੋਂ ਸਟੇਟ ਅਵਾਰਡੀ ਅਤੇ ਚੇਅਰਮੈਨ ਅੰਤਰਰਾਸਟਰੀ ਮਾਮਲੇ ਡਾਇਰੈਕਟੋਰੇਟ ਨੈਸਨਲ ਗਤਕਾ ਐਸੋਸੀਏਸਨ ਆਫ ਇੰਡੀਆ ਫੂਲਰਾਜ ਸਿੰਘ ਦੀ ਅਗਵਾਈ ਹੇਠ ਸੈਕਟਰ 90 ਦੇ ਗੁਰਦਵਾਰਾ ਨਾਨਕ ਦਰਬਾਰ ਦੇ ਸਹਿਯੋਗ ਨਾਲ ਜਿਲਾ ਪੱਧਰੀ ਗੱਤਕਾ ਸਸਤਰ ਪ੍ਰਦਰਸਨ ਮੁਕਾਬਲੇ ਗਏ। ਇਸ ਮੌਕੇ ਨੈਸਨਲ ਗਤਕਾ ਐਸੋਸੀਏਸਨ ਆਫ ਇੰਡੀਆ ਦੇ ਹਰਜੀਤ ਸਿੰਘ ਗਰੇਵਾਲ ਵੀ ਉਚੇਚੇ ਤੌਰ ਤੇ ਹਾਜਰ ਰਹੇ। ਇਸ ਮੌਕੇ ਡੀ.ਐਸ.ਪੀ ਮੁਹਾਲੀ ਹਰਸਿਮਰਤ ਸਿੰਘ ਬੱਲ, ਜਿਲਾ ਗਤਕਾ ਐਸੋਸੀਏਸਨ ਦੇ ਚੇਅਰਮੈਨ ਪਰਮਜੀਤ ਸਿੰਘ ਚੌਹਾਨ ਅਤੇ ਪ੍ਰਧਾਨ ਕੁਲਦੀਪ ਸਿੰਘ ਸਮਾਣਾ ਨੇ ਵੀ ਹਾਜਰੀ ਲਗਵਾਈ ਅਤੇ ਖਿਡਾਰੀਆਂ ਨੂੰ ਹੱਲਾਸਰੀ ਦਿੱਤੀ।
ਸ੍ਰ਼ ਫੂਲਰਾਜ ਸਿੰਘ ਨੇ ਦੱਸਿਆ ਕਿ ਸਸਤਰ ਪ੍ਰਦਰਸਨ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਅਮਰ ਸਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸਨਲ ਗੱਤਕਾ ਅਖਾੜਾ, ਤਿਊੜ ਨੇ ਜਿੱਤਿਆ। ਮਿਸਲ ਸਹੀਦਾਂ ਗੱਤਕਾ ਅਖਾੜਾ, ਸੋਹਾਣਾ ਨੇ ਦੂਜਾ ਜਦਕਿ ਮਿਸਲ ਸਹੀਦਾਂ ਪਾਤਸਹੀ 5ਵੀਂ ਗੁਰੂ ਅਰਜਨ ਦੇਵ ਜੀ ਗੱਤਕਾ, ਅਖਾੜਾ ਸਨੀ ਇਨਕਲੇਵ ਖਰੜ ਤੀਜੇ ਸਥਾਨ ਉੱਤੇ ਰਿਹਾ।
ਇਸਤੋਂ ਇਲਾਵਾ ਵਿਅਕਤੀਗਤ ਮੁਕਾਬਲੇ ਲੜਕੇ ਵਿੱਚ ਇਸਪ੍ਰੀਤ ਸਿੰਘ ਨੇ ਪਹਿਲਾ, ਇੰਦਰਜੀਤ ਸਿੰਘ ਨੇ ਦੂਜਾ ਅਤੇ ਹਰਸਿਮਰਨ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਤਰਨਪ੍ਰੀਤ ਕੌਰ ਨੇ ਪਹਿਲਾ, ਜੈਦਕੀਰਤ ਕੌਰ ਨੇ ਦੂਜਾ ਅਤੇ ਜਸਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਨੈਸਨਲ ਗਤਕਾ ਐਸੋਸੀਏਸਨ ਆਫ ਇੰਡੀਆ ਵੱਲੋਂ ਰਾਸਟਰਪਤੀ ਅਵਾਰਡ ਅਤੇ ਗਤਕਾ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਜਥੇਦਾਰ ਗੁਰਪ੍ਰੀਤ ਸਿੰਘ ਖਾਲਸਾ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਜੇਤੂਆਂ ਨੂੰ ਇਨਾਮਾਂ ਦੀ ਵੰਡ ਪਰਮਜੀਤ ਸਿੰਘ ਚੌਹਾਨ, ਕੁਲਦੀਪ ਸਿੰਘ ਸਮਾਣਾ ਅਤੇ ਹਰਜੀਤ ਸਿੰਘ ਗਰੇਵਾਲ ਪ੍ਰਧਾਨ ਨੈਸਨਲ ਗਤਕਾ ਐਸੋਸੀਏਸਨ ਆਫ ਇੰਡੀਆ ਨੇ ਸਾਂਝੇ ਤੌਰ ਤੇ ਕੀਤੀ।
ਇਸ ਮੌਕੇ ਆਪ ਨੇਤਾ ਸੁਰਿੰਦਰ ਸਿੰਘ ਰੋਡਾ ਸੋਹਾਣਾ, ਨੰਬਰਦਾਰ ਹਰ ਸੰਗਤ ਸਿੰਘ ਸੋਹਾਣਾ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ, ਹਰਬਿੰਦਰ ਸਿੰਘ ਸੈਣੀ, ਸਾਬਕਾ ਕੌਂਸਲਰ ਜਸਵੀਰ ਕੌਰ ਅਤਲੀ, ਆਪ ਨੇਤਾ ਅਵਤਾਰ ਸਿੰਘ ਮੌਲੀ, ਗੱਬਰ ਮੌਲੀ, ਠੇਕੇਦਾਰ ਮਨਜੀਤ ਸਿੰਘ ਮਾਨ, ਸਿਮਰਨ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਦਰਬਾਰ ਦੇ ਗੁਰਮੀਤ ਸਿੰਘ ਸੈਣੀ, ਨਿਹਾਲ ਸਿੰਘ, ਜਗਦੀਸ ਸਿੰਘ, ਤਰਲੋਚਨ ਸਿੰਘ, ਸੰਤੋਖ ਸਿੰਘ, ਕਰਨਲ ਮਲੂਕ ਸਿੰਘ ਵੀ ਹਾਜਰ ਸਨ।