Sunday, April 13, 2025

Chandigarh

ਕਰ ਕਮਿਸ਼ਨਰ ਪੰਜਾਬ ਵੱਲੋਂ ਗਰਗ ਦੀ ਜੀ.ਐਸ.ਟੀ ਸਬੰਧੀ ਕਿਤਾਬ 'ਜੀ.ਐਸ.ਟੀ ਮੈਨੂਅਲ' ਦਾ ਐਡੀਸ਼ਨ 2025 ਰਿਲੀਜ਼

April 10, 2025 02:56 PM
SehajTimes

ਐਸ.ਏ.ਐਸ ਨਗਰ : ਕਰ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਅਤੇ ਵਧੀਕ ਕਰ ਕਮਿਸ਼ਨਰ ਐਚ.ਪੀ.ਐਸ. ਘੋਤਰਾ ਨੇ ਅੱਜ ਇਥੇ ਐਡਵੋਕੇਟ ਪੀ.ਸੀ. ਗਰਗ ਦੀ ਕਿਤਾਬ 'ਜੀ.ਐਸ.ਟੀ ਮੈਨੂਅਲ' ਦੇ ਸਾਲ 2025 ਐਡੀਸ਼ਨ ਨੂੰ ਰਿਲੀਜ਼ ਕੀਤਾ। ਐਡਵੋਕੇਟ ਪੀ.ਸੀ. ਗਰਗ ਦੁਆਰਾ ਸੇਵਾਮੁਕਤ ਵਧੀਕ ਕਮਿਸ਼ਨਰ ਜੀ.ਐਸ.ਟੀ ਲਵਿੰਦਰ ਜੈਨ, ਸੀ.ਏ. ਰਿਤੇਸ਼ ਗਰਗ, ਅਤੇ ਸੀ.ਏ. ਪੁਨੀਸ਼ ਗਰਗ ਦੇ ਸਹਿਯੋਗ ਨਾਲ ਲਿਖੀ ਗਈ ਇਸ ਕਿਤਾਬ ਵਿੱਚ ਵਸਤਾਂ ਅਤੇ ਸੇਵਾਵਾਂ ਕਰ (ਜੀ.ਐਸ.ਟੀ) ਨਿਯਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ।

ਇਸ ਮੌਕੇ ਕਿਤਾਬ ਦੇ ਲੇਖਕ ਪੀ.ਸੀ. ਗਰਗ ਨੇ ਕਿਹਾ ਕਿ ਜੀ.ਐਸ.ਟੀ ਮੈਨੂਅਲ ਦਾ 2025 ਐਡੀਸ਼ਨ ਜੀ.ਐਸ.ਟੀ ਕਾਨੂੰਨਾਂ ਸਬੰਧੀ ਇੱਕ ਢਾਂਚਾਗਤ ਅਤੇ ਉਪਭੋਗਤਾ-ਅਨੁਕੂਲ ਪੇਸ਼ ਜਾਣਕਾਰੀ ਪੇਸ਼ ਕਰਦੀ ਹੈ, ਜਿਸ ਵਿੱਚ ਇਸ ਕਰ ਸਬੰਧੀ ਐਕਟ, ਨਿਯਮ, ਸੂਚਨਾਵਾਂ, ਆਦੇਸ਼ ਅਤੇ ਮਾਹਰਾਂ ਦੀਆਂ ਟਿੱਪਣੀਆਂ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰਕਾਸ਼ਨ ਨੂੰ ਜੋ ਚੀਜ਼ ਬਾਕੀ ਕਿਤਾਬਾਂ ਨਾਲੋਂ ਵੱਖਰਾ ਕਰਦੀ ਹੈ ਉਹ ਹੈ ਇਸ ਵਿੱਚ ਹਵਾਲਾ ਦੇਣ ਦਾ ਢੰਗ ਹੈ, ਜਿਸ ਅਨੁਸਾਰ ਹਰ ਭਾਗ ਵਿੱਚ ਇਸ ਨਾਲ ਸਬੰਧਤ ਨਿਯਮ ਬਾਰੇ ਜਾਣਕਾਰੀ ਲਈ ਹਵਾਲਾ ਦਿੱਤਾ ਗਿਆ ਹੈ ਤਾਂ ਜੋ ਪੇਸ਼ੇਵਰਾਂ ਅਤੇ ਇਸ ਕਰ ਨਾਲ ਸਬੰਧਤ ਹੋਰ ਧਿਰਾਂ ਲਈ ਸਪਸ਼ਟਤਾ ਅਤੇ ਸੌਖ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੀ.ਐਸ.ਟੀ ਪ੍ਰਬੰਧਾਂ ਦੀ ਵਿਆਪਕ ਸਮਝ ਨੂੰ ਆਸਾਨ ਬਣਾਉਣ ਲਈ ਹਰੇਕ ਭਾਗ ਅਤੇ ਨਿਯਮ ਦੇ ਤਹਿਤ ਸੰਬੰਧਿਤ ਸੂਚਨਾਵਾਂ, ਆਦੇਸ਼ ਅਤੇ ਮਾਹਰਾਂ ਦੀ ਰਾਏ ਪ੍ਰਦਾਨ ਕੀਤੀ ਗਈ ਹੈ। 

ਉਨ੍ਹਾਂ ਅੱਗੇ ਕਿਹਾ ਕਿ ਇਹ ਕਿਤਾਬ ਮਾਰਗਦਰਸ਼ਕ ਸਿਧਾਂਤਾਂ 'ਪ੍ਰਮਾਣਿਕਤਾ, ਸਰਲਤਾ ਅਤੇ ਕਿਫਾਇਤੀ' ਦੇ ਨਾਲ ਤਿਆਰ ਕੀਤੀ ਗਈ ਹੈ ਜੋ ਇਸਨੂੰ ਕਰ ਪ੍ਰੋਫੈਸ਼ਨਲਾਂ, ਕਾਰੋਬਾਰਾਂ ਅਤੇ ਨੀਤੀ ਨਿਰਮਾਤਾਵਾਂ ਲਈ ਇੱਕ ਭਰੋਸੇਯੋਗ ਅਤੇ ਪਹੁੰਚਯੋਗ ਸਰੋਤ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਦਾ ਉਦੇਸ਼ ਜੀ.ਐਸ.ਟੀ ਕਾਨੂੰਨਾਂ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਹਾਸਿਲ ਕਰਨ ਵਿੱਚ ਇੱਕ ਢੁਕਵੇਂ ਸੰਦਰਭ ਵਜੋਂ ਕੰਮ ਕਰਨਾ ਹੈ। 

ਕਰ ਕਮਿਸ਼ਨਰ ਵਰੁਣ ਰੂਜਮ ਅਤੇ ਵਧੀਕ ਕਰ ਕਮਿਸ਼ਨਰ ਐਚਪੀਐਸ ਘੋਤਰਾ ਨੇ ਇੰਨ੍ਹਾਂ ਲੇਖਕਾਂ ਵੱਲੋਂ ਜੀ.ਐਸ.ਟੀ ਸਬੰਧੀ ਗੁੰਝਲਾਂ ਨੂੰ ਆਸਾਨ ਬਣਾਉਣ ਅਤੇ ਕਰ ਮਾਹਰਾਂ ਅਤੇ ਕਾਰੋਬਾਰਾਂ ਲਈ ਇੱਕ ਲੋੜੀਂਦਾ ਸਾਧਨ ਪ੍ਰਦਾਨ ਕਰਨ ਲਈ ਕੀਤੀ ਗਈ ਕੋਸ਼ਿਸ਼ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। 

ਇੱਥੇ ਜਿਕਰਯੋਗ ਹੈ ਕਿ ਲੇਖਕ ਪੀ.ਸੀ. ਗਰਗ, ਟੈਕਸ ਕਾਨੂੰਨਾਂ ਵਿੱਚ 47 ਸਾਲਾਂ ਦੇ ਤਜਰਬੇ ਵਾਲੇ ਇੱਕ ਪ੍ਰਸਿੱਧ ਵਕੀਲ ਹਨ ਜੋ 1985 ਤੋਂ ਕਾਨੂੰਨੀ ਸਾਹਿਤ ਦੇ ਖੇਤਰ ਵਿੱਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੇ ਸਹਿ-ਲੇਖਕ - ਲਵਿੰਦਰ ਜੈਨ, ਸੀ.ਏ. ਰਿਤੇਸ਼ ਗਰਗ, ਅਤੇ ਸੀ.ਏ. ਪੁਨੀਸ਼ ਗਰਗ - ਜੀਐਸਟੀ ਨਿਯਮਾਂ ਵਿੱਚ ਵਿਆਪਕ ਮੁਹਾਰਤ ਰੱਖਦੇ ਹਨ, ਜਿਸ ਸਦਕਾ ਜੀਐਸਟੀ ਮੈਨੂਅਲ ਪੇਸ਼ੇਵਰਾਂ ਲਈ ਇੱਕ ਲੋੜੀਂਦੀ ਅਤੇ ਅਧਿਕਾਰਤ ਗਾਈਡ ਦਾ ਕੰਮ ਕਰਦੀ ਹੈ।

Have something to say? Post your comment

 

More in Chandigarh

ਮੁੱਖ ਮੰਤਰੀ 12 ਅਪ੍ਰੈਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ‘ਸਰਕਾਰ-ਕਿਸਾਨ ਮਿਲਣੀ’ ਦੌਰਾਨ ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਉਣਗੇ

ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਣਕ ਦੀ ਖਰੀਦ ਅਤੇ ਐਨ.ਐਫ.ਐਸ.ਏ. ਲਾਭਪਾਤਰੀਆਂ ਦੀ 100 ਫ਼ੀਸਦ ਈ-ਕੇ.ਵਾਈ.ਸੀ. ਸਥਿਤੀ ਦੀ ਕੀਤੀ ਸਮੀਖਿਆ

ਅਨੁਸੂਚਿਤ ਜਾਤੀ ਭਾਈਚਾਰੇ ਲਈ ਵੱਡਾ ਤੋਹਫ਼ਾ; ਮੁੱਖ ਮੰਤਰੀ ਨੇ ਲਾਅ ਅਫ਼ਸਰਾਂ ਦੀ ਨਿਯੁਕਤੀ ਲਈ ਲਿਆ ਇਤਿਹਾਸਕ ਫੈਸਲਾ

ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ ਗੰਨ ਪੁਆਇੰਟ ਤੇ ਲੁੱਟਾਂ/ਖੋਹਾਂ ਕਰਨ ਵਾਲ਼ੇ ਗ੍ਰਿਫਤਾਰ

ਪੰਜਾਬ ਟਰਾਂਸਪੋਰਟ ਵਿਭਾਗ ਨੇ ਆਪਣੇ ਕਰਮਚਾਰੀਆਂ ਦੀ ਹਾਜ਼ਰੀ ਕੀਤੀ ਆਨਲਾਈਨ: ਲਾਲਜੀਤ ਸਿੰਘ ਭੁੱਲਰ

ਪੀ.ਐਮ. ਇੰਟਰਨਸ਼ਿਪ ਸਕੀਮ ਲਈ ਹੁਣ 15 ਅਪ੍ਰੈਲ 2025 ਤੱਕ ਵੈਬਸਾਈਟ https://pminternship.mca.gov.in ਤੇ ਹੋ ਸਕਦਾ ਹੈ ਅਪਲਾਈ

ਕਿਸਾਨਾਂ ਦੇ ਰੋਹ ਕਾਰਨ ਵਿੱਤ ਮੰਤਰੀ ਦਾ ਪ੍ਰੋਗਰਾਮ ਕੀਤਾ ਰੱਦ 

ਅੰਮ੍ਰਿਤਸਰ ਵਿੱਚ ਹੋਈ ਹਾਲੀਆ ਗ੍ਰਿਫਤਾਰੀ ਨੇ ਪੰਜਾਬ ਅੰਦਰ ਨਸ਼ਿਆਂ ਦੇ ਵਪਾਰ ਵਿੱਚ ਹੋਰਨਾਂ ਰਾਜਾਂ ਦੇ ਇਨਫੋਰਸਮੈਂਟ ਅਧਿਕਾਰੀਆਂ ਦੀ ਸ਼ਮੂਲੀਅਤ ਬਾਰੇ ਚਿੰਤਾ ਨੂੰ ਵਧਾਇਆ: ਹਰਪਾਲ ਸਿੰਘ ਚੀਮਾ

ਮੋਹਾਲੀ ਪੁਲਿਸ ਵੱਲੋਂ ਜਿਊਲਰੀ ਸ਼ਾਪ ਜੀ.ਕੇ. ਜਿਊਲਰਜ਼ ਫੇਸ-10 ਮੋਹਾਲ਼ੀ ਵਿਖੇ ਹੋਈ ਲੁੱਟ ਦੇ ਦੋਸ਼ੀ ਗ੍ਰਿਫ਼ਤਾਰ

ਡੀ ਸੀ ਕੋਮਲ ਮਿੱਤਲ ਨੇ ਮੋਹਾਲੀ ਅਤੇ ਮਾਜਰੀ ਬਲਾਕਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ