ਪਟਿਆਲਾ : ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਅਖਾੜਾ ਭਖਣਾ ਸ਼ੁਰੂ ਹੋ ਗਿਆ ਹੈ। ਉਥੇ ਹੀ ਲੋਕ ਸਭਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਪਹਿਲੀ ਵਾਰ ਨਾਭਾ ਵਿਖੇ ਪਹੁੰਚੇ। ਡਾਕਟਰ ਗਾਂਧੀ ਨੇ ਕਿਹਾ ਕਿ ਮੇਰਾ ਮੁਕਾਬਲਾ ਸਾਰੇ ਹੀ ਉਮੀਦਵਾਰਾਂ ਨਾਲ ਹੈ। ਡਾਕਟਰ ਗਾਂਧੀ ਨੇ ਸਿੰਥੈਟਿਕ ਨਸ਼ੇ ਦੇ ਨਾਲ ਹੋ ਰਹੀਆਂ ਨੌਜਵਾਨਾਂ ਦੀਆ ਮੌਤਾਂ 'ਤੇ ਸਵਾਲ ਉਠਾਉਂਦੇ ਕਿਹਾ ਕਿ ਪੰਜਾਬ ਵਿੱਚ ਜੇਕਰ ਸਰਕਾਰਾਂ ਵੱਡੇ ਮਗਰ ਮੱਛਾਂ ਨੂੰ ਨਹੀਂ ਫੜਦੀਆਂ ਅਤੇ ਉਨਾਂ ਦੀ ਸ਼ਹਿ 'ਤੇ ਹੀ ਸਿੰਥੈਟਿਕ ਨਸ਼ੇ ਦੀ ਵਿਕਰੀ ਹੋ ਰਹੀ ਹੈ।ਗਾਂਧੀ ਨੇ ਸਰਕਾਰ ਨੂੰ ਨਸੀਹਿਤ ਦਿੰਦੇ ਕਿਹਾ ਕਿ ਜੋ ਵਿਅਕਤੀ ਅਫੀਮ ਅਤੇ ਚੂਰਾ ਪੋਸਤ ਖਾਣ ਦੇ ਆਦੀ ਹਨ ਉਹਨਾਂ ਨੂੰ ਸਪੈਸ਼ਲ ਰਿਆਤ ਦਿੱਤੀ ਜਾਵੇ ਅਤੇ ਤਾਂ ਜੋ ਉਹ ਆਪਣੇ ਘਰਾਂ ਵਿੱਚ ਅਫੀਮ ਦੀ ਖੇਤੀ ਆਪਣੀ ਜੋਗੀ ਕਰ ਸਕਣ ਅਤੇ ਸਿਰਫ 35 ਹੀ ਬੂਟੇ ਅਫੀਮ ਦੀ ਖੇਤੀ ਹੀ ਕਰਨ ਅਤੇ ਜੇਕਰ ਕੋਈ ਵੱਧ ਲਗਾਵੇਗਾ ਉਸ 'ਤੇ ਕਾਰਵਾਈ ਕੀਤੀ ਜਾਵੇ। ਇਹ ਸਿਰਫ ਮੁਹਤਬਰ ਵਿਅਕਤੀ ਦੀ ਅਗਵਾਈ ਵਿੱਚ ਹੋਣਾ ਚਾਹੀਦਾ। ਡਾਕਟਰ ਗਾਂਧੀ ਨੇ ਕਿਹਾ ਕਿ ਬੀਜੇਪੀ ਦੇ ਖੁਦ ਸੰਸਦ ਮੈਂਬਰ ਕਹਿ ਰਹੇ ਹਨ ਕਿ ਸੰਵਿਧਾਨ ਨੂੰ ਬਦਲਿਆ ਜਾਵੇਗਾ ਪਰ ਜੇਕਰ ਸੰਵਿਧਾਨ ਬਦਲ ਜਾਵੇਗਾ ਤਾਂ ਸਾਰਾ ਦੇਸ਼ ਬਰਬਾਦ ਹੋ ਜਾਵੇਗਾ।ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਅਤੇ ਕਾਂਗਰਸ ਪਾਰਟੀ ਦੇ ਯੂਥ ਆਗੂ ਬਨੀ ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕੋਈ ਵੀ ਬਗਾਵਤ ਨਹੀਂ ਹੈ ਅਤੇ ਅਸੀਂ ਇੱਕਜੁੱਟ ਹੋ ਕੇ ਚੋਣਾਂ ਲੜਾਂਗੇ ਅਤੇ ਜੇਕਰ ਕੋਈ ਪਾਰਟੀ ਵਿੱਚ ਛੋਟੇ ਮੋਟੇ ਗਿਲੇ ਸ਼ਿਕਵੇ ਹਨ। ਉਹਨਾਂ ਨੂੰ ਛੇਤੀ ਹੀ ਦੂਰ ਕੀਤਾ ਜਾਵੇਗਾ। ਅਸੀਂ ਲੋਕ ਸਭਾ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ।