ਮਾਲੇਰਕੋਟਲਾ : ਗਜਟਿਡ ਐਂਡ ਨਾਨ ਗਜਟਿਡ ਐਸ.ਸੀ/ਬੀ.ਸੀ ਮੁਲਾਜਮ ਫਰੰਟ ਪੈਨਸ਼ਨਰਜ ਐਸੋਸੀਏਸ਼ਨ ਅਤੇ ਅੰਬੇਦਕਰ ਮਿਸ਼ਨ ਕਲੱਬ (ਰਜਿ) ਪੰਜਾਬ ਜਿ਼ਲ੍ਹਾ ਮਾਲੇਰਕੋਟਲਾ ਦੀ ਇਕਾਈ ਵੱਲੋ ਆਈ.ਟੀ.ਆਈ ਦੇ ਸਾਹਮਣੇ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਦਾ ਸਾਜਨਾ ਦਿਵਸ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ ਗਿਆ।ਸਰਪ੍ਰਸਤ ਜੱਗਾ ਸਿੰਘ ਸੇਵਾ ਮੁਕਤ ਪ੍ਰਿੰਸੀਪਲ ਨੇ ਖਾਲਸੇ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ,ਗੁਰਬਾਣੀ ਤੇ ਚੱਲਣ ਲਈ ਸੰਗਤਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੇੜ ਭਵਿੱਖ ਦੀਆਂ ਚਣੋਤੀਆਂ ਨੂੰ ਮੱਦੇਨਜਰ ਰੱਖ ਕੇ ,ਬਾਬਾ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਸਮਾਜ ਵਿੱਚ ਦੱਬੇ ਕੁਚਲੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦਾ ਸਕੰਲਪ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਪੂਰੇ ਦੇਸ਼ ਦੇ ਲੋਕਾਂ ਦੀ ਅਗਵਾਈ ਕਰਕੇ ਭਾਰਤੀ ਸੰਵਿਧਾਨ ਦੀ ਰਚਨਾ ਕਰਕੇ , ਸਮਾਜਿਦ ਪ੍ਰਾਣੀ ਨੂੰ ਜਿਉਣ ਦਾ ਢੰਗ ਸਿਖਾਇਆ।ਸਮਾਜ ਵਿੱਚ ਸਮਾਜਿਕ , ਧਾਰਮਿਕ , ਆਰਥਿਕ ਅਤੇ ਰਾਜਨੀਤਿਕ ਲਹਿਰਾ ਚਲਾ ਕੇ।ਸੋ਼ਸ਼ਣ ਵਿਰੁੱਧ ਜਾਗਰੂਕ ਕਰਕੇ ਪੜੋ ਜੁੜੋ ਸੰਘਰਸ ਕਰੋ ਦਾ ਨਾਅਰਾ ਦੇ ਕੇ ਲੋਕਾਂ ਨੂੰ ਲਾਮਬੰਦ ਕੀਤਾ। ਬੁਲਾਰਿਆਨੇ ਸੰਵਿਧਾਨ ਬਚਾਓ ਦੇ ਨਾਅਰੇ ਨੂੰ ਪ੍ਰਚੰਚ ਕਰਕੇ ਇਕੱਤ ਹੋ ਕੇ ਚੱਲਣ ਦਾ ਪੈਗਾਮ ਦਿੱਤਾ ਅਤੇ ਸਰਕਾਰਾਂ ਦੀਆਂ ਸਮੇਂ ਸਮੇਂ ਦੀਆਂ ਜਿਆਦਤੀਆਂ ਨੂੰ ਚੈਲੰਜ ਸਮਝ ਕੇ ਉਨ੍ਹਾਂ ਪ੍ਰਤੀ ਸਮਾਜ ਨੂੰ ਬਾਬਾ ਸਾਹਿਬ ਦੁਆਰਾ ਦਿੱਤੇ ਸੰਘਰਸ ਵਿੱਚ ਕੁੱਦਣ ਦੀ ਅਪੀਲ ਕੀਤੀ।। ਇਹ ਸਮਾਗਮ ਕੇ.ਐਸ.ਗਰੁੱਪ ਮਾਲੇਰਕੋਟਲਾ ਦੇ ਵਿਸ਼ੇਸ਼ ਸਹਿਯੋਗ ਸਦਕਾ ਸਪੰਨ ਹੋਇਆ ਦਿੱਤਾ। ਸਟੇਜ਼ ਦੀ ਕਾਰਵਾਈ ਬਲਵੰਤ ਸਿੰਘ ਜਿ਼ਲ੍ਹਾ ਪ੍ਰਧਾਨ ਦੀ ਅਗਾਈ ਹੇਠ ਹੋਈ।ਬੁਲਾਰਿਆ ਵਿਚ ਅਮਰਜੀਤ ਸਿੰਘ, ਕੇਵਲ ਸਿੰਘ ,ਓਮ ਪ੍ਰਕਾਸ, ਰਾਮ ਸਿੰਘ, ਸੁਖਦੇਵ ਸਿੰਘ, ਚਮਕ”ਰ ਸਿੰਘ, ਲਖਵੀਰ ਸਿੰਘ, ਸੁਰਜੀਤ ਸਿੰਘ, ਜਰਨੈਲ ਸਿੰਘ, ਕੇਸਰ ਸਿੰਘ,ਮ ਹਿੰਦਰ ਸਿੰਘ , ਜਗਰੂਪ ਸਿੰਘ, ਕਰਨੈਲ ਸਿੰਘ ਭੱਟੀ, ਪ੍ਰੀਤਮ ਸਿੰਘ,ਡਾਕਟਰ ਸੁਖਵਿੰਦਰ ਸਿੰਘ ਐਮ.ਡੀ, ਪਰਸੋਤਮ ਲਾਲ ਵਕੀਲ, ਗੁਰਪੀ੍ਰਤ ਸਿੰਘ , ਇੰਦਰਜੀਤ ਸਿੰਘ ਸਰਪੰਚ, ਪ੍ਰਿੰਸੀਲ ਨਾਹਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ 80 ਪ੍ਰਤੀਸਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।