Friday, November 22, 2024

Entertainment

ਰਾਸ਼ਟਰਪਤੀ ਤੋਂ ਨਿਰਮਲ ਰਿਸ਼ੀ ਨੂੰ ਮਿਲਿਆ ਪਦਮਸ਼੍ਰੀ ਐਵਾਰਡ

April 23, 2024 12:15 PM
SehajTimes

ਨਿਰਮਲ ਰਿਸ਼ੀ ਨੂੰ ਰਾਸ਼ਟਰਪਤੀ ਭਵਨ ਵਿਖੇ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 80 ਸਾਲ ਦੀ ਉਮਰ ਵਿੱਚ ਵੀ ਪੰਜਾਬੀ ਫਿਲਮ ਇੰਡਸਟਰੀ ਦੀ ਰੌਣਕ ਅਦਾਕਾਰਾ ਨਿਰਮਲ ਰਿਸ਼ੀ ਨੂੰ 41 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਇਹ ਐਵਾਰਡ ਮਿਲਿਆ ਹੈ। ਇਨ੍ਹਾਂ 41 ਸਾਲਾਂ ਵਿੱਚ ਨਿਰਮਲ ਰਿਸ਼ੀ ਨੇ 80 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਐਵਾਰਡ ਐਵਾਰਡ ਨਾਲ ਉਨ੍ਹਾਂ ਪੂਰਾ ਪੰਜਾਬ ਦਾ ਮਾਣ ਵਧਾਇਆ ਹੈ। ਨਿਰਮਲ ਰਿਸ਼ੀ ਦਾ ਜਨਮ 28 ਅਗਸਤ 1946 ਨੂੰ ਬਠਿੰਡਾ ਦੇ ਪਿੰਡ ਖੀਵਾ ਕਲਾਂ ਵਿੱਚ ਹੋਇਆ। ਆਜ਼ਾਦੀ ਤੋਂ ਬਾਅਦ ਇਹ ਇਲਾਕਾ ਹੁਣ ਮਾਨਸਾ ਜ਼ਿਲ੍ਹੇ ਦਾ ਹਿੱਸਾ ਹੈ। ਉਸ ਦੇ ਪਿਤਾ ਬਲਦੇਵ ਕ੍ਰਿਸ਼ਨ ਰਿਸ਼ੀ ਪਿੰਡ ਦੇ ਸਰਪੰਚ ਸਨ। ਕਿਹਾ ਜਾਂਦਾ ਹੈ ਕਿ ਨਿਰਮਲ ਰਿਸ਼ੀ ਨੂੰ ਰੰਗਮੰਚ ਅਤੇ ਭੰਗੜੇ ਦਾ ਬਹੁਤ ਸ਼ੌਕ ਸੀ। ਉਸ ਨੇ ਸਕੂਲ ਤੋਂ ਹੀ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ ਸੀ। ਨਿਰਮਲ ਰਿਸ਼ੀ ਨੂੰ ਉਸ ਦੀ ਭੂਆ ਨੇ ਪਾਲਿਆ ਸੀ। ਉਸ ਨੇ ਸ਼੍ਰੀਗੰਗਾਨਗਰ ਤੋਂ 10ਵੀਂ ਪਾਸ ਕੀਤੀ ਅਤੇ ਜੈਪੁਰ ਤੋਂ ਬੀ.ਐੱਡ ਦੀ ਡਿਗਰੀ ਹਾਸਲ ਕੀਤੀ। ਉੱਥੇ ਉਸ ਨੇ ਥੀਏਟਰ, ਐਨਸੀਸੀ ਅਤੇ ਖੇਡਾਂ ਵਿੱਚ ਹਿੱਸਾ ਲਿਆ। ਉਸ ਨੂੰ ਬੈਸਟ ਕੈਡੇਟ ਦਾ ਸਨਮਾਨ ਵੀ ਮਿਲਿਆ। ਇੰਨਾ ਹੀ ਨਹੀਂ ਉਹ ਰਾਜਸਥਾਨ ਲਈ ਖੇਡਦੀ ਰਹੀ। ਉਹ ਮਾਸਟਰ ਕਰਨ ਲਈ ਰਾਜਸਥਾਨ ਤੋਂ ਪਟਿਆਲਾ ਆਈ ਅਤੇ ਸਰਕਾਰੀ ਕਾਲਜ ਤੋਂ ਸਰੀਰਕ ਸਿੱਖਿਆ ਵਿੱਚ ਐਮ.ਏ. ਕੀਤੀ।
ਨਿਰਮਲ ਰਿਸ਼ੀ ਨੇ ਆਪਣਾ ਪਹਿਲਾ ਨਾਟਕ ਹਰਪਾਲ ਟਿਵਾਣਾ ਦੀ ਨਿਰਦੇਸ਼ਨਾ ਹੇਠ 1966 ਵਿੱਚ ਅਧੂਰੇ ਸਪਨੇ ਦਾ ਮੰਚਨ ਕੀਤਾ। ਇਹ ਉਸ ਦੀ ਜ਼ਿੰਦਗੀ ਦਾ ਪਹਿਲਾ ਨਾਟਕ ਸੀ। ਇਸ ਦੌਰਾਨ ਉਸ ਨੂੰ ਮਰਹੂਮ ਬਾਲੀਵੁੱਡ ਅਭਿਨੇਤਾ ਓਮ ਪੁਰੀ ਨਾਲ ਥੀਏਟਰ ਕਰਨ ਦਾ ਮੌਕਾ ਵੀ ਮਿਲਿਆ। ਥੀਏਟਰ ਤੋਂ, ਉਹ 1984 ਵਿੱਚ ਵੱਡੇ ਪਰਦੇ ‘ਤੇ ਆਈ ਅਤੇ ਫਿਲਮ ‘ਲੌਂਗ ਦਾ ਲਸ਼ਕਾਰਾ’ ਵਿੱਚ ਗੁਲਾਬੋ ਮਾਸੀ ਦੀ ਭੂਮਿਕਾ ਨਿਭਾਈ। ਉਹ ਇਸ ਕਿਰਦਾਰ ਨਾਲ ਇੰਨੀ ਹਿੱਟ ਹੋਈ ਕਿ ਉਸ ਕੋਲ ਨਿਰਮਾਤਾਵਾਂ ਦੀ ਲਾਈਨ ਲੱਗ ਗਈ। ਹਰ ਕੋਈ ਉਸ ਨੂੰ ਗੁਲਾਬੋ ਮਾਸੀ ਦਾ ਕਿਰਦਾਰ ਦੁਬਾਰਾ ਨਿਭਾਉਣ ਲਈ ਕਹਿ ਰਿਹਾ ਸੀ ਭਾਰਤ ਸਰਕਾਰ ਵੱਲੋਂ 26 ਜਨਵਰੀ ਨੂੰ ਨਿਰਮਲ ਰਿਸ਼ੀ ਦੇ ਨਾਮ ਦਾ ਪ੍ਰਸਤਾਵ ਕੀਤਾ ਗਿਆ ਸੀ। ਪਦਮਸ਼੍ਰੀ ਵਿੱਚ ਉਸਦਾ ਨਾਂ ਆਉਣ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਨੇ ਉਸਨੂੰ ਸ਼ੁਭਕਾਮਨਾਵਾਂ ਦਿੱਤੀਆਂ। ਆਖਰਕਾਰ 41 ਸਾਲਾਂ ਦੀ ਮਿਹਨਤ ਤੋਂ ਬਾਅਦ ਉਸ ਦੀ ਮਿਹਨਤ ਨੂੰ ਫਲ ਮਿਲਿਆ।

Have something to say? Post your comment

 

More in Entertainment

 ਲੇਖਕ, ਨਿਰਮਾਤਾ ਅਤੇ ਬਤੌਰ ਨਿਰਦੇਸ਼ਕ ਚਰਚਾ ‘ਚ ਬਲਰਾਜ ਸਿਆਲ

ਭਾਵੁਕਤਾ ਭਰੀ ਪਰਿਵਾਰਕ ਸਾਂਝਾਂ ਅਤੇ ਰਿਸ਼ਤਿਆਂ ਦੀ ਕਹਾਣੀ ਫ਼ਿਲਮ ‘ਆਪਣੇ ਘਰ ਬਿਗਾਨੇ’

ਸਰਸ ਮੇਲਾ ਮੋਹਾਲੀ; ਗਿੱਪੀ ਗਰੇਵਾਲ ਦੀ ਦਮਦਾਰ ਗਾਇਕੀ ਦੇ ਪ੍ਰਦਰਸ਼ਨ ਨਾਲ 10 ਦਿਨਾਂ ਤੋਂ ਚੱਲ ਰਿਹਾ ਮੇਲਾ ਹੋਇਆ ਸਮਾਪਤ

‘ਜੁਗਨੀ ਕੱਤਦੀ ਚਰਖਾ’ ਗਾ ਕੇ ਲਖਵਿੰਦਰ ਵਡਾਲੀ ਨੇ ਪੰਜਾਬੀ ਵਿਰਾਸਤ ਨੂੰ ਕੀਤਾ ਲੋਕਾਂ ਦੇ ਰੂਬਰੂ

ਸਲਮਾਨ ਖਾਨ ਨੂੰ ਮਿਲੀ Lawrence Bishnoi ਦੇ ਨਾਮ ਤੇ ਜਾਨੋ ਮਾਰਨ ਦੀ ਧਮਕੀ

ਸੁਨੱਖੀ ਪੰਜਾਬਣ  ਗ੍ਰੈਂਡ ਫਿਨਾਲੇ: ਪੰਜਾਬੀ ਮਾਣ ਅਤੇ ਸਨਮਾਨ ਦਾ ਜਸ਼ਨ

ਵਰਲਡ ਟੈਲੀਵਿਜ਼ਨ ਪ੍ਰੀਮਿਅਰ ਇਸ ਵਾਰ ਹੋਵੇਗਾ ਕਿਉਂਕਿ ਆ ਰਹੀ ਹੈ ਪੰਜਾਬੀ ਹਿੱਟ ਫਿਲਮ "ਨਿਗ੍ਹਾ ਮਾਰਦਾ ਆਈ ਵੇ" 27 ਅਕਤੂਬਰ ਨੂੰ ਦੁਪਹਿਰ ਇੱਕ ਵਜੇ ਜ਼ੀ ਪੰਜਾਬੀ ਤੇ!!

ਗੀਤੂ ਜੈਨ ਬਣੀ ਟ੍ਰਾਈਸਿਟੀ 2024 ਦੀ ਸਟਾਰ, ਚੰਡੀਗੜ੍ਹ ਦੀ ਕਰਵਾ ਰਾਣੀ

ਨਵੇਂ ਸ਼ੋਅ "ਜਵਾਈ ਜੀ" ਵਿੱਚ "ਅਮਰੀਨ" ਦ ਕਿਰਦਾਰ ਨਿਭਾਉਣ ਲਈ ਤਿਆਰ ਹੈ ਪੈਮ ਧੀਮਾਨ, ਸ਼ੁਰੂ ਹੋਣ ਵਾਲਾ ਹੈ 28 ਅਕਤੂਬਰ ਨੂੰ ਸ਼ਾਮ 7:30 ਵਜੇ

ਨਵੇਂ ਸ਼ੋਅ "ਜਵਾਈ ਜੀ", ਦੇ ਵਿੱਚ "ਸਿਦਕ" ਦਾ ਰੋਲ ਨਿਭਾਉਣ ਆ ਰਹੀ ਹੈ ਨੇਹਾ ਚੌਹਾਨ, 28 ਅਕਤੂਬਰ ਨੂੰ ਸ਼ਾਮ 7:30 ਵਜੇ!