ਪਟਨਾ, ਬਿਹਾਰ ਵਿਚ ਜਾਰੀ #ਕਰੋਨਾਵਾਇਰਸ ਸੰਕਟ ਕਾਰਨ 15 ਮਈ ਤਕ ਲਈ ਲਾਕਡਾਊਨ ਲਾ ਦਿਤਾ ਗਿਆ ਹੈ। ਸਰਕਾਰ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਬਿਹਾਰ ਵਿਚ ਕੋਰੋਨਾ ਦਾ ਫੈਲਾਅ ਰੁਕ ਨਹੀਂ ਰਿਹਾ, ਇਸ ਕਾਰਨ ਸਰਕਾਰ ਨੇ #ਲਾਕਡਾਊਨ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦਸਿਆ ਕਿ ਫ਼ਿਲਹਾਲ 15 ਮਈ ਤਕ ਲਾਕਡਾਊਨ ਲਾਉਣ ਦਾ ਨਿਰਦੇਸ਼ ਦਿਤਾ ਗਿਆ ਹੈ, ਇਸ ਤੋਂ ਬਾਅਦ ਅਗਲੀ ਸਮੀਖਿਆ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਟਨਾ ਹਾਈ ਕੋਰਟ ਨੇ ਵੀ ਬਿਹਾਰ ਵਿਚ ਕੋਰੋਨਾ ਲਾਗ ਕਾਰਨ ਵਿਗੜਦੇ ਹਾਲਾਤ ’ਤੇ ਚਿੰਤਾ ਪ੍ਰਗਟ ਕੀਤੀ ਸੀ। ਇੰਡੀਅਨ ਮੈਡੀਕਲ ਐਸੋ. ਵੀ ਸੂਬੇ ਵਿਚ ਲਾਕਡਾਊਨ ਲਾਉਣ ਦੀ ਮੰਗ ਕਰ ਚੁੱਕੀ ਹੈ।