ਜਗਦਲਪੁਰ : ਛੱਤੀਸਗੜ੍ਹ-ਮਹਾਰਾਸ਼ਟਰ ਸਰਹੱਦ ’ਤੇ ਮੰਗਲਵਾਰ ਸਵੇਰੇ ਨਕਸਲੀਆਂ ਅਤੇ ਡੀ.ਆਰ.ਜੀ. ਅਤੇ ਐੱਸ.ਟੀ.ਐੱਫ. ਜਵਾਨਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ ਹੈ। ਇਸ ਮੁਕਾਬਲੇ ਵਿੱਚ 7 ਨਕਸਲੀ ਮਾਰੇ ਗਏ ਹਨ। ਇਹ ਮੁਕਾਬਲਾ ਨਰਾਇਣਪੁਰ ਦੇ ਅਬੂਝਮਾਦ ਦੇ ਤਕਾਮੇਟਾ ਇਲਾਕੇ ਵਿੱਚ ਹੋਇਆ। ਜਾਣਕਾਰੀ ਮੁਤਾਬਕ ਪੁਲਿਸ ਅਧਿਕਾਰੀਆਂ ਨੇ 7 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਇਨ੍ਰਾਂ ਵਿੱਚੋਂ ਦੋ ਮਹਿਲਾਂ ਨਕਸਲੀ ਵੀ ਸ਼ਾਮਲ ਹਨ। ਮੁੱਠਭੇੜ ਤੋਂ ਬਾਅਦ ਮੌਕੇ ਤੋਂ ਇੱਕ ਏਕੇ 47 ਸਮੇਤ ਭਾਰੀ ਮਾਤਰਾ ਵਿੱਚ ਹਥਿਆ ਰ ਅਤੇ ਵਿਸਫੋਟਕ ਬਰਾਮਦ ਕੀਤੇ ਗਏ ਹਨ। ਸੂਤਬਾਂ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਛੱਤੀਸਗੜ੍ਹ-ਮਹਾਰਸ਼ਟਰ ਸਰਹੱਦ ਦੇ ਤਕਾਮੇਟਾ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਨਕਸਲੀ ਮੌਜੂਦ ਹਨ। ਇਸ ਸੂਚਨਾ ਦੇ ਆਧਾਰ ’ਤੇ ਸੋਮਵਾਰ ਦੇਰ ਰਾਤ ਫੌਜੀਆਂ ਨੂੰ ਤਲਾਸ਼ੀ ਮੁਹਿੰਮ ਲਈ ਬਾਹਰ ਕੱਢਿਆ ਗਿਆ। ਅੱਜ ਸਵੇਰੇ ਜਦੋਂ ਇਸ ਇਲਾਕੇ ’ਚ ਪਹੁੰਚੇ ਤਾਂ ਨਕਸਲੀਆਂ ਨੇ ਉਨ੍ਹਾਂ ਨੂੰ ਦੇਖਦੇ ਹੀ ਗੋਲੀਆਂ ਚਲਾ ਦਿੱਤੀਆਂ । ਦੱਸ ਦੇਈਏ ਕਿ ਇੱਥੇ ਨਕਸਲੀਆਂ ਦੇ ਵੱਡੇ ਕਾਰਡ ਮੌਜੂਦ ਸਨ।